ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਨੂੰ ਅਲਵਿਦਾ ਕਹੀ – ਭਾਰਤ ਨੂੰ ਜੋੜਣ ਤੋਂ ਪਹਿਲਾਂ ਕਾਂਗਰਸ ਨੂੰ ਜੋੜਨ ਲਈ ਕਸਰਤ ਕਰੋ ਰਾਹੁਲ ਜੀ – ਬਹੁਤ ਭਾਰੀ ਮਨ ਨਾਲ ਕਾਂਗਰਸ ਛੱਡੀ – ਗੁਲਾਮ ਨਬੀ

J&K Rallies By Congresss Ghulam Nabi Azad Fuels Buzz, Worries Party - जम्मू-कश्मीर में गुलाम नबी आजाद की ताबड़तोड़ रैलियां, कांग्रेस में हलचल | India News In Hindi

ਨਿਊਜ਼ ਪੰਜਾਬ
ਪ੍ਰਧਾਨ ਦੇ ਅਹੁਦੇ ਦੀ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਹਾਲ ਹੀ ‘ਚ ਉਨ੍ਹਾਂ ਨੇ ਜੰਮੂ-ਕਸ਼ਮੀਰ ‘ਚ ਪਾਰਟੀ ਦੇ ਅਹਿਮ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ।
ਕਾਂਗਰਸ ਦੇ ਸੀਨੀਅਰ ਨੇਤਾ ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗ਼ੁਲਾਮ ਨਬੀ ਆਜ਼ਾਦ ਨੇ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਉਹ ਬਹੁਤ ਭਾਰੀ ਮਨ ਨਾਲ ਅਜਿਹਾ ਕਰ ਰਹੇ ਹਨ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਵਿੱਚ ਉਨ੍ਹਾਂ ਕਿਹਾ ਕਿ ਏਆਈਸੀਸੀ ਨੂੰ ਚਲਾਉਣ ਵਾਲੇ ਕੁਝ ਲੋਕਾਂ ਦੇ ਕੰਟਰੋਲ ਹੇਠਲੀ ਕਾਂਗਰਸ ਨੇ ਇੱਛਾ ਸ਼ਕਤੀ ਅਤੇ ਸਮਰੱਥਾ ਗੁਆ ਦਿੱਤੀ ਹੈ। ਲੀਡਰਸ਼ਿਪ ਨੂੰ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕਰਨ ਤੋਂ ਪਹਿਲਾਂ ‘ਕਾਂਗਰਸ ਜੋੜੋ ਯਾਤਰਾ’ ਕਰਨੀ ਚਾਹੀਦੀ ਸੀ|