ਸਾਕਾ ਸਾਰਾਗੜ੍ਹੀ ਦੇ ਸ਼ਹੀਦ 21 ਸਿੱਖ ਸੂਰਬੀਰ ਯੋਧਿਆਂ ਦੀ ਯਾਦ ਵਿੱਚ ਸਰਕਾਰੀ ਕਾਲਜ ਲੜਕੀਆਂ ਵਿਖੇ ਲਾਏ ਗਏ ਵੱਖ ਵੱਖ ਕਿਸਮਾਂ ਦੇ ਰੁੱਖ
ਬੈਟਲ ਆਫ਼ ਸਾਰਾਗੜ੍ਹੀ ਸੂਰਮਗਤੀ ਦੀ ਅਨੋਖੀ ਮਿਸਾਲ- ਬ੍ਰਿਗੇਡੀਅਰ(ਰੀਟਾ)ਮਸਤਇੰਦਰ ਸਿੰਘ
****************
ਲੁਧਿਆਣਾ, 26 ਅਗਸਤ ( ਆਰ ਐਸ ਖ਼ਾਲਸਾ )
ਸਾਰਾਗੜ੍ਹੀ ਫਾਊਂਡੇਸ਼ਨ ਦੇ ਵੱਲੋ ਅੱਜ ਸਰਕਾਰੀ ਕਾਲਜ ਲੜਕੀਆਂ ਭਾਰਤ ਨਗਰ ਚੌਕ ਲੁਧਿਆਣਾ ਦੇ ਕੈਂਪਸ ਅੰਦਰ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਕਾ ਸਾਰਾਗੜ੍ਹੀ ਵਿੱਚ ਸ਼ਹੀਦ ਹੋਣ ਵਾਲੇ 21 ਸਿੱਖ ਫੌਜ਼ੀਆ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਉਨ੍ਹਾਂ ਦੇ ਨਾਮਾ ਉਪਰ ਵੱਖ ਵੱਖ ਕਿਸਮਾਂ ਦੇ ਰੁੱਖ ਕਾਲਜ ਦੀਆਂ ਹੋਣਹਾਰ ਐਨ.ਸੀ.ਸੀ ਦੀਆਂ ਗਰਲਜ਼ ਵਿੰਗ ਦੀਆਂ ਕੈਡਿਟਾਂ ਦੇ ਰਾਹੀਂ ਲਗਵਾਏ ਗਏ।ਇਸ ਮੌਕੇ ਐਨ.ਸੀ.ਸੀ ਦੀਆਂ ਕੈਡਿਟਾਂ ਨੂੰ ਸੰਬੋਧਨ ਕਰਦਿਆਂ
ਬ੍ਰਿਗੇਡੀਅਰ(ਰੀਟਾ.)ਮਸਤਇੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਕੌਮ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ,ਖਾਸ ਕਰਕੇ ਸਾਕਾ ਸਾਰਾਗੜ੍ਹੀ ਵਿੱਚ ਆਪਣੀ ਅਣਖ,ਗੈਰਤ ਤੇ ਗੁਰੂ ਸਾਹਿਬ ਦੇ ਬਖਸ਼ੇ ਸਿਧਾਂਤਾਂ ਦੀ ਪਾਲਣਾ ਕਰਦਿਆਂ ਸ਼ਹੀਦ ਹੋਣ ਵਾਲੇ 36 ਸਿੱਖ ਰੈਜ਼ੀਮੈਟ ਦੇ 21ਸਿੱਖ ਫੌਜ਼ੀਆ ਦੀ ਲਾਸਾਨੀ ਕੁਰਬਾਨੀ ਸਾਡੇ ਸਾਰਿਆਂ ਲਈ ਪ੍ਰੇਣਾ ਦਾ ਸਰੋਤ ਹੈ।ਇਸ ਮੌਕੇ ਸਾਰਾਗੜ੍ਹੀ ਫਾਊਂਡੇਸ਼ਨ ਦੇ ਮੀਡੀਆ ਸਲਾਹਕਾਰ ਸ.ਰਣਜੀਤ ਸਿੰਘ ਖਾਲਸਾ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਦੁਨੀਆ ਦੇ ਇਤਿਹਾਸ ਵਿੱਚ ਸਾਰਾਗੜ੍ਹੀ ਦੀ ਲੜਾਈ ਵਰਗੀਆ ਮਿਸਾਲਾ ਵਿਰਲੀਆ ਹੀ ਮਿਲਦੀਆ ਹਨ ਕੀ ਕਿਵੇਂ 36ਵੀਂ ਸਿੱਖ ਰੈਜੀਮੈਂਟ ਦੇ 21 ਅਣਖੀਲੇ, ਬਹਾਦਰ ਸੂਰਮਿਆਂ ਨੇ ”ਨਿਸ਼ਚੈ ਕਰ ਅਪਨੀ ਜੀਤ ਕਰੂ” ਦੇ ਸਿਧਾਂਤ ਨੂੰ ਲੈ ਕੇ ਆਪਣੇ ਤੋਂ 500 ਗੁਣਾ ਵੱਧ ਹਥਿਆਰਾ ਨਾਲ ਲੈਸ ਕਬਾਇਲੀ ਅਫਗਾਨੀਆ ਤੇ ਪਠਾਣਾ ਨਾਲ ਲੜਦੇ ਹੋਏ ਦ੍ਰਿੜ ਇਰਾਦੇ ਅਤੇ ਹਿੰਮਤ ਦਾ ਜ਼ੋਰਦਾਰ ਪ੍ਰਦਰਸ਼ਨ ਕੀਤਾ । ਜਿਸ ਦੀ ਬਦੌਲਤ ਸ਼ਹੀਦ ਹੋਣ ਵਾਲੇ ਸਮੂਹ ਸਿੱਖ ਫ਼ੌਜ਼ੀਆਂ ਨੂੰ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਨੇ ਆਪਣੇ ਸਭ ਤੋਂ ਵੱਡੇ ਐਵਾਰਡ ਬ੍ਰਿਟਿਸ਼ ਕਰਾਉਨ ਨਾਲ ਸਨਮਾਨਿਤ ਕੀਤਾ ਸੀ।ਉਨ੍ਹਾਂ ਨੇ ਕਿਹਾ ਕਿ ਸਾਰਾਗੜ੍ਹੀ ਫਾਊਂਡੇਸ਼ਨ ਦੇ ਵੱਲੋ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਸਾਕਾ ਸਾਰਾਗੜ੍ਹੀ ‘ਚ ਸ਼ਹੀਦ ਹੋਣ ਵਾਲੇ
21 ਸਿੱਖ ਸੂਰਬੀਰ ਯੋਧਿਆਂ ਦੇ ਨਾਮਾਂ ਉਪਰ ਕਾਲਜ ਦੇ ਐਨ.ਸੀ.ਸੀ ਵਿੰਗ ਦੀਆਂ ਗਰਲਜ਼ ਕੈਡਿਟਾਂ ਕੋਲੋ ਵੱਖ ਵੱਖ ਕਿਸਮਾਂ ਦੇ ਰੁੱਖ ਲਗਵਾਉਣ ਦਾ ਮੁੱਖ ਮਨੋਰਥ ਮੋਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਸੂਰਬੀਰ ਸ਼ਹੀਦਾਂ ਦੇ ਸ਼ਾਨਾਮੱਤੀ ਇਤਿਹਾਸ ਨਾਲ ਜੋੜ ਕੇ ਆਪਣੇ ਵਾਤਾਵਰਨ ਨੂੰ ਸ਼ੁੱਧ ਤੇ ਚੌਗਿਰਦੇ ਦੀ ਸੰਭਾਲ ਕਰਨ ਦਾ ਸ਼ੰਦੇਸ਼ ਦੇਣਾ ਹੈ।ਉਨ੍ਹਾਂ ਨੇ ਇਸ ਯਾਦਗਾਰੀ ਕਾਰਜ ਨੂੰ ਸਫਲ ਬਣਾਉਣ ਲਈ ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ, ਯੂਨਾਈਟਿਡ ਸਿੱਖਸ ਜੱਥੇਬੰਦੀ ਦੇ ਪੰਜਾਬ ਪ੍ਰਧਾਨ ਅੰਮ੍ਰਿਤਪਾਲ ਸਿੰਘ, ਮੈਡਮ ਜਸਲੀਨ ਕੌਰ(ਐਨ.ਜੀ.ਉ)
ਏ.ਐਨ.ਉ ਲੈਫਟੀਨੈਂਟ ਜਸਦੀਪ ਕੌਰ,ਮੈਡਮ ਸਰੀਤਾ(ਐਚ.ਉ.ਡੀ ਕਮਰਸ),ਮੈਡਮ ਮਨਦੀਪ ਕੌਰ(ਐਚ.ਉ.ਡੀ ਫਾਇਨ ਆਰਟਜ) ਸਮੇਤ ਕਾਲਜ ਦੇ ਸਮੂਹ ਸਟਾਫ ਕੌਸਲ ਮੈਬਰਾਂ ਤੇ ਐਨ.ਸੀ.ਸੀ ਗਰਲਜ਼ ਕੈਡਿਟਾਂ ਵੱਲੋ ਦਿੱਤੇ ਗਏ ਨਿੱਘੇ ਸਹਿਯੋਗ ਲਈ ਸਾਰਾਗੜ੍ਹੀ ਫਾਊਡੇਸ਼ਨ ਦੇ ਚੇਅਰਮੈਨ ਡਾ.ਗੁਰਿੰਦਰਪਾਲ ਸਿੰਘ ਜੋਸਨ ਸਮੇਤ ਅਤੇ ਫਾਊਂਡੇਸ਼ਨ ਦੀ ਸਮੁੱਚੀ ਟੀਮ ਵੱਲੋ ਧੰਨਵਾਦ ਪ੍ਰਗਟ ਕੀਤਾ ਅਤੇ ਸਾਕਾ ਸਾਰਾਗੜ੍ਹੀ ਦੇ 21ਸ਼ਹੀਦਾਂ ਦੇ ਨਾਮਾ ਉਪਰ ਵੱਖ ਵੱਖ ਕਿਸਮਾਂ ਦੇ ਰੁੱਖ ਕਾਲਜ ਦੀਆਂ ਐਨ.ਸੀ.ਸੀ ਗਰਲਜ਼ ਕੈਡਿਟਾਂ ਨੂੰ ਤਕਸੀਮ ਕੀਤੇ ਅਤੇ ਵਾਅਦਾ ਲਿਆ ਕਿ ਉਹ ਇਨ੍ਹਾਂ ਰੁੱਖਾਂ ਦੀ ਪੂਰੀ ਤਨਦੇਹੀ ਨਾਲ ਦੇਖਭਾਲ ਕਰਨਗੀਆਂ।ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਸਾਰਾਗੜ੍ਹੀ ਫਾਊਂਡੇਸ਼ਨ ਦੇ ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ, ਬ੍ਰਿਗੇਡੀਅਰ( ਰਿਟਾ.)ਮਸਤਿੰਦਰ ਸਿੰਘ ,ਯੂਨਾਈਟਿਡ ਸਿੱਖਸ ਦੇ ਪ੍ਰਮੁੱਖ ਅੰਮ੍ਰਿਤਪਾਲ ਸਿੰਘ ਅਤੇ ਮੈਡਮ ਜਸਲੀਨ ਕੌਰ ਨੂੰ ਮਨੀ ਪਲਾਂਟ ਦੇ ਗਮਲੇ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਸਮੇਂ ਉਨਾਂ ਦੇ ਨਾਲ ਕਾਲਜ ਦੇ ਸਟਾਫ ਕੌਸਲ ਦੇ ਸੀਨੀਅਰ ਮੈਬਰ ਡਾ.ਯੂਗੇਸ਼ ਸ਼ਰਮਾ, ਬਲਦੇਵ ਸਿੰਘ, ਡਾ.ਸੁਖਵਿੰਦਰ ਸਿੰਘ, ਗੁਰਜਿੰਦਰ ਕੌਰ,ਪਰਮਿੰਦਰ ਗਿੱਲ,ਡਾ.ਰਾਜੀਵ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।