ਫਿਲਮ ਲਾਲ ਸਿੰਘ ਚੱਢਾ ਦੇ ਵਿਰੋਧੀਆਂ ਲਈ ਬੁਰੀ ਖ਼ਬਰ – ਪੜ੍ਹੋ ਪੂਰੇ ਵਿਸ਼ਵ ਵਿੱਚ ਕੀ ਹੋਇਆ ਹਾਲ 

ਨਿਊਜ਼ ਪੰਜਾਬ

ਆਮਿਰ ਖ਼ਾਨ ਦੀ ਫ਼ਿਲਮ ‘ ਲਾਲ ਸਿੰਘ ਚੱਢਾ ‘ ਨੂੰ ਫੇਲ੍ਹ ਕਰਨ ਵਿੱਚ ਜ਼ੋਰ ਲਾ ਰਹੇ ਲੋਕਾਂ ਲਈ ਬਹੁਤ ਮਾੜੀ ਖ਼ਬਰ ਹੈ ਕਿਉਂ ਕਿ ਫਿਲਮ ਨੇ ਅੰਤਰਰਾਸ਼ਟਰੀ ਪੱਧਰ ਤੇ ਕਈ ਭਾਰਤੀ ਫ਼ਿਲਮਾਂ ਨੂੰ ਪਛਾੜਦੇ ਹੋਏ ਰਿਕਾਰਡ ਕਾਇਮ ਕਰ ਲਿਆ ਹੈ I

ਸ਼੍ਰੀ ਦਰਬਾਰ ਸਾਹਿਬ ਤੇ ਹੋਏ ਭਾਰਤੀ ਫੌਜ ਦੇ ਹਮਲੇ ਅਤੇ 1984 ਦੇ ਦਿੱਲ੍ਹੀ ਦੰਗਿਆ ਨੂੰ ਦਰਸਾਉਣ ਵਾਲੀ ਸਚਾਈ ਨੂੰ ਬਰਦਾਸ਼ਤ ਨਾ ਕਰਨ ਵਾਲਿਆਂ ਦੇ ਪ੍ਰਚਾਰ ਕਾਰਨ ਦੇਸ਼ ਵਿੱਚ ਫਿਲਮ ਨੇ ਆਸ ਤੋਂ ਘੱਟ ਕਮਾਈ ਕਰਦਿਆਂ ਦੋ ਹਫਤਿਆਂ ਵਿੱਚ 57 ਕਰੋੜ ਰੁਪਏ ਵੱਟ ਲਏ ਸਨ I

ਫਿਲਮ ‘ ਲਾਲ ਸਿੰਘ ਚੱਢਾ ‘ ਨੇ ਰਿਲੀਜ਼ ਦੇ ਇਕ ਹਫ਼ਤੇ ‘ ਚ ਦੂਜੇ ਦੇਸ਼ਾਂ ‘ ਚ 59 ਕਰੋੜ ਰੁਪਏ ਦੀ ਕਮਾਈ ਕੀਤੀ ਹੈ । ਇਸ ਕਮਾਈ ਦੇ ਨਾਲ ‘ ਲਾਲ ਸਿੰਘ ਚੱਢਾ ‘ ਨੇ ਅੰਤਰਰਾਸ਼ਟਰੀ ਮਾਰਕੀਟ ‘ ਚ ‘ ਗੰਗੂਬਾਈ ਕਾਠੀਆਵਾੜੀ ‘ , ‘ ਭੂਲ ਭੁਲੱਈਆ 2 ‘ ਤੇ ‘ ਦਿ ਕਸ਼ਮੀਰ ਫਾਈਲਜ਼ ‘ ਤੋਂ ਵੱਧ ਕਮਾਈ ਕਰ ਲਈ ਹੈ ।

‘ ਲਾਲ ਸਿੰਘ ਚੱਢਾ ‘ ਨੇ ਭਾਰਤ ‘ ਚ 13 ਦਿਨਾਂ ‘ ਚ 57 ਕਰੋੜ ਰੁਪਏ ਕਮਾਏ ਹਨ । ਆਮਿਰ ਦੀ ਫ਼ਿਲਮ ਦੀ ਵਰਲਡਵਾਈਡ ਕਲੈਕਸ਼ਨ 126 ਕਰੋੜ ਰੁਪਏ ਹੋ ਗਈ ਹੈ । ਫ਼ਿਲਮ ਦਾ ਬਜਟ 180 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ । ਫ਼ਿਲਮ ਦੇ ਅਜੇ ਕਈ ਹੋਰ ਦੇਸ਼ਾਂ ‘ ਚ ਵੀ ਰਿਲੀਜ਼ ਹੋਣ ਦੀ ਉਮੀਦ ਹੈ । ਆਮਿਰ ਖ਼ਾਨ ਦੀ ਚੀਨ ‘ ਚ ਤਗੜੀ ਫੈਨ ਫਾਲੋਇੰਗ ਹੈ । ਆਮਿਰ ਖ਼ਾਨ ਦੀ ਫ਼ਿਲਮ ਉਥੇ ਚੰਗਾ ਬਿਜ਼ਨੈੱਸ ਕਰਦੀ ਹੈ ।