ਅਜ਼ਾਦੀ ਦੇ 75ਵੇ ਸਲ ਬਾਅਦ ਵੀ ਬੈਕਵਰਡ ਸਮਾਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ – ਭੁਪਿੰਦਰ ਸਿੰਘ ਜੌੜਾ

ਲੇਖਕ – ਭੁਪਿੰਦਰ ਸਿੰਘ ਜੌੜਾ

ਜੌਨ ਇੰਨਚਾਰਜ ਬਸਪਾ ਲੁਧਿਆਣਾ

ਅਜ਼ਾਦੀ ਦੇ 75ਵੇ ਸਲ ਬਾਅਦ ਜਿਹੜਾ ਬੈਕਵਰਡ ਸਮਾਜ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਕਿਉਕਿ ਸੰਨ 1928 ਵਿੱਚ ਜਦੋਂ ਸਾਈਮਨ ਕਮਿਸ਼ਨ ਭਾਰਤ ਆਇਆ ਸੀ ਕਮਿਸ਼ਨ ਨੇ ਬੀ ਸੀ ਸਮਾਜਾ ਦੀ ਉੱਨਤੀ ਤੇ ਤਰੱਕੀ ਲਈ ਸਿਫ਼ਾਰਸ਼ਾਂ ਕੀਤੀਆਂ ਸਨ ਕਿ ਇਹ ਸਮਾਜ ਉਨ੍ਹਾਂ ਚਿਰ ਤਰੱਕੀ ਨਹੀਂ ਕਰ ਜਿਨ੍ਹਾਂ ਚਿਰ ਇਸ ਸਮਾਜ ਨੂੰ 52% ਸ਼ਾਸਨ ਪ੍ਰਸ਼ਾਸਨ ਵਿੱਚ ਹਿੱਸੇਦਾਰੀ ਨਹੀਂ ਮਿਲਦੀ ਜਿਹੜੀ ਊਸ ਨੇ ਇਨਕੂਆਰੀ ਕੀਤੀ ਸੀ ਉਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਬੀਸੀ ਸਮਾਜ ਜਿਹੜਾ ਇਕ ਪਰਸੈਂਟ ਵੀ ਇਹਨਾਂ ਦੀ ਹਿੱਸੇਦਾਰੀ ਨਾ ਸ਼ਾਸਨ ‘ਚ ਨਾ ਹੀ ਪ੍ਰਸ਼ਾਸਨ ਵਿੱਚ ਹੈ। ਲੇਕਿਨ ਊਸ ਵਕਤ ਜਿਹੜੀਆਂ ਪਾਰਟੀਆਂ ਕਾਂਗਰਸੀ ਮਨੂੰਵਾਦੀ ਨੇਤਾਵਾਂ ਨੇ ਇਨ੍ਹਾਂ ਦਾ ਵਿਰੋਧ ਕੀਤਾ ਤੇ ਬੀ ਸੀ ਸਮਾਜ ਇਨ੍ਹਾਂ ਦੇ ਬਹਿਕਾਵੇ ਵਿੱਚ ਆ ਗਿਆ ਮਨੂਵਾਦੀ ਨੇਤਾਵਾਂ ਨੇ ਬੀਸੀ ਸਮਾਜ ਦੇ ਲੋਕਾਂ ਨਾਲ ਵਾਅਦੇ ਕੀਤੇ ਸੀ ਜਦੋ ਦੇਸ਼ ਅਜ਼ਾਦ ਹੋਵੇਗਾ ਬੀਸੀ ਸਮਾਜ ਨੂੰ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਦਿੱਤਾ ਲੇਕਿਨ ਜਦੋਂ ਦੇਸ਼ ਆਜ਼ਾਦ ਹੋਇਆ ਕਾਂਗਰਸ ਮਨੂਵਾਦੀ ਲੀਡਰਾਂ ਹੱਥ ਸਤਾ ਆਈ ਤਾਂ ਉਹ ਬੀਸੀ ਸਮਾਜ ਨੂੰ ਹੱਕ ਦੇਣ ਤੋਂ ਮੁੱਕਰ ਗਏ ਤਾਂ ਊਸ ਵਕਤ ਬਾਵਾ ਸਾਹਿਬ ਡਾ ਭੀਮ ਰਾਉ ਅੰਬੇਡਕਰ ਜੀ ਨੇ ਇਹ ਮੁੱਦਾ ਚੁੱਕਿਆ ਤਾਂ ਜਾਕੇ ਊਸ ਵਕਤ ਦੇ ਕਾਂਗਰਸ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਕਾਕਾ ਕਲੇਲਕਰ ਕਮਿਸ਼ਨ ਦਾ ਗਠਨ ਕੀਤਾ ਜਦੋ ਦੇਖੀਏ 1928 ਤੇ 1950 ਵਿੱਚ ਬੜਾ ਅੰਤਰ ਹੈ ਬੀ ਸੀ ਸਮਾਜ ਕਿੰਨੀ ਨੇ ਤਰੱਕੀ ਕੀਤੀ ਹੈ ਉਨੀ ਸੌ ਚਰਵੰਜਾ ਕਾਕਾ ਕਲੇਕਰ ਕਮਿਸ਼ਨ ਬਣਿਆ ਪੰਜ ਉੱਨੀ ਸੌ ਛਪੰਜਾ ‘ਚ ਉਸਨੇ ਆਪਣੀ ਰਿਪੋਰਟ ਦਿੱਤੀ ਕਿ ਉਸ ਨੇ ਆਪਣੀਆਂ ਰਿਪੋਰਟ ਵਿੱਚ ਕਿਹਾ ਬੈਕਵਰਡ ਸਮਾਜ ਹੈ ਇਸਦੀ ਜੋ ਹਾਲਾਤ ਜੋ ਉਨੀ ਸੋ ਅਠਾਈ ਦੇ ਵਿੱਚ ਸੀ ਜੋ ਸਾਈਮਨ ਕਮਿਸ਼ਨ ਨੇ ਸਿਫ਼ਾਰਸ਼ਾਂ ਕੀਤੀਆਂ ਸਨ ।ਉਹੀ ਸਿਫ਼ਾਰਸ਼ ਮੇ ਹੁਣ ਕਰਦਾ ਹਾਂ ਕਿ ਜਿੰਨਾ ਚਿਰ ਬੀ ਸੀ ਸਮਾਜ 52% ਸਾਸ਼ਨ ਤੇ ਪ੍ਰਸ਼ਾਸਨ ਦੀ ਹਿੱਸੇਦਾਰੀ ਨਹੀਂ ਦਿੱਤੀ ਜਾਂਦੀ ਉਨ੍ਹਾਂ ਚਿਰ ਇਹ ਲੋਕ ਤਰੱਕੀ ਨਹੀਂ ਕਰ ਸਕਦੇ ਲੇਕਿਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ 1956 ਦੇ ਵਿੱਚ ਅਕਾਲ ਚਲਾਣਾ ਕਰ ਗਏ ਸਨ ।ਪੰਡਿਤ ਜਵਾਹਰ ਲਾਲ ਨਹਿਰੂ ਨੇ ਕਾਕਾ ਕਲੇਰ ਕਰੇ ਰਿਪੋਰਟ ਨੂੰ ਰੱਦੀ ਟੋਕਰੀ ਵਿੱਚ ਸੁੱਟ ਦਿੱਤਾ ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਇਸ ਰਿਪੋਰਟ ਨੂੰ ਬਾਹਰ ਨਹੀਂ ਕੱਢਿਆ ਬੀ ਸੀ ਸਮਾਜ ਨੂੰ ਜਿਹੜਾ ਉਸਦਾ ਹੱਕ ਨਹੀ ਦਿੱਤਾ ਜਦੋ 1975 ਵਿੱਚ ਇੰਦਰਾ ਗਾਂਧੀ ਨੇ ਪੂਰੇ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ ਤਾਂ ਐਮਰਜੈਂਸੀ ਤੋਂ ਬਾਅਦ 1977 ਵਿਚ ਇਲੈਕਸ਼ਨ ਹੋਈਆਂ ਜਨਤਾ ਪਾਰਟੀ ਬਣੀ ਸੀ ਉਨ੍ਹਾਂ ਦੇ ਲੀਡਰਾਂ ਨੇ ਐਲਾਨ ਕੀਤਾ ਜੇ ਬੀ ਸੀ ਸਮਾਜ ਸਾਨੂੰ ਵੋਟਾਂ ਪਾਉਣਾ ਸਰਕਾਰ ਬਣਦਿਆਂ ਹੀ ਕਾਕਾ ਕਲੇਰਕਰ ਦੀ ਰਿਪੋਰਟ ਲਾਗੂ ਕਰਾਗੇ ਜਿਸ ਨਾਲ ਬੀਸੀ ਸਮਾਜ ਨੂੰ ਸ਼ਾਸਨ ਪ੍ਰਸ਼ਾਸਨ ਵਿੱਚ ਹਿਸੇਦਾਰੀ ਮਿਲੇਗੀ ਲੇਕਿਨ ਜਦੋਂ ਉਨ੍ਹਾਂ ਦਾ ਵੀ ਰਾਜ ਆਇਆ ਉਨੀ ਸੌ ਸਤੱਤਰ ਚ ਮੋਰਾਰਜੀ ਦੇਸਾਈ ਦੀ ਸਰਕਾਰ ਬਣੀ ਤਾਂ ਵੀ ਬੀਸੀ ਸਮਾਜ ਨੂੰ ਹੱਕ ਦੇਣ ਤੋਂ ਮੁੱਕਰ ਗਏ ਉਸ ਉਸ ਤੋਂ ਬਾਅਦ ਉਨ੍ਹਾਂ ਨੇ ਮੰਡਲ ਕਮਿਸ਼ਨ ਬਣਾ ਦਿੱਤਾ ਕੀ ਅਸੀਂ ਦੁਬਾਰਾ ਇਨਕੁਆਰੀ ਕਰਵਾ ਲਈਏ 1956 ਤੇ1978 ਬਹੁਤ ਸਮਾਂ ਹੋ ਗਿਆ ਕਿ ਹੁਣ ਤਾਂ ਬੀ ਸੀ ਸਮਾਜ ਹੈ ਉਹ ਤਰੱਕੀ ਕਰ ਗਿਆ ਲੇਕਿਨ 1978 ਮੰਡਲ ਕਮਿਸ਼ਨ ਬਣਿਆ ਅਤੇ 1980 ਵਿੱਚ ਉਸ ਦੀ ਰਿਪੋਰਟ ਅਈ ਉਸ ਵਕਤ ਤੱਕ ਜਨਤਾ ਪਾਰਟੀ ਦੀ ਸਰਕਾਰ ਟੁੱਟ ਗਈ ਫਿਰ ਦੁਬਾਰਾ ਇਲੈਕਸ਼ਨ ਹੋਏ ਇੰਦਰਾ ਗਾਂਧੀ ਪ੍ਰਧਾਨਮੰਤਰੀ ਬਣ ਗਈ ਲੇਕਿਨ ਉਸਨੇ ਵੀ ਰਿਪੋਰਟ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਪਰ ਮੇਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਕਿ ਮੰਡਲ ਕਮਿਸ਼ਨ ਨੇ ਵੀ ਇਹ ਗੱਲ ਆਖੀ ਕਿ ਕੀ ਜਿਹੜਾ ਬੀਸੀ ਸਮਾਜ ਹੈ ਉਸ ਦੀ ਹਾਲਤ 1928 ਤੋਂ ਪਹਿਲਾਂ ਵਾਲੀ ਹੈ ਇਹਦੇ ਚ ਕੋਈ ਸੁਧਾਰ ਨਹੀਂ ਹੋਇਆ ਉਨੀ ਅਠਾਈ ਵਿੱਚ ਸੀ ਉਹੀ ਅੱਜ ਵੀ ਹੈ ਅੱਜ ਵੀ ਜੋ ਇਸ ਦੀ ਹਿੱਸੇਦਾਰੀ ਹੈ ਜੇਕਰ ਇਸਨੂੰ ਸ਼ਾਸਨ ਤੇ ਪ੍ਰਸ਼ਾਸਨ ਦੇ ਵਿੱਚ 52% ਹਿੱਸੇਦਾਰੀ ਨਹੀਂ ਮਿਲਦੀ ਤਾਂ ਇਹ ਸਮਾਜ ਤਰੱਕੀ ਨਹੀਂ ਕਰ ਸਕਦਾ ਪਰ ਸੁਪਰੀਮ ਕੋਰਟ ਨੇ ਇਕ ਕਾਨੂੰਨ ਬਣਾ ਦਿੱਤਾ ਸੀ । ਕਿ 50% ਤੋਂ ਜ਼ਿਆਦਾ ਰਿਜ਼ਰਵੇਸ਼ਨ ਨਹੀਂ ਦਿੱਤੀ ਜਾ ਸਕਦੀ ਜਿਸ ਕਰਕੇ ਮੰਡਲ ਕਮਿਸ਼ਨ ਨੇ ਕਿਹਾ ਕਿ ਮੇਂ ਸਿਫਾਰਸ਼ ਤਾਂ 52% ਦੀ ਕਰਦਾ ਹਾਂ ਪਰ ਕਾਨੂੰਨ ਅਨੁਸਾਰ 50% ਤੋਂ ਵੱਧ ਰਿਜ਼ਰਵੇਸ਼ਨ ਦਾ ਕਾਨੂੰਨ ਬਣ ਚੁੱਕਾ ਹੈ ਇਸ ਕਰਕੇ 23% ਅੇਸ ਸੀ ਸਮਾਜ ਨੂੰ ਰਿਜ਼ਰਵੇਸ਼ਨ ਮਿਲੀ ਹੋਈ ਹੈ ਕਿ ਮੈਂ ਬੀ ਸੀ ਸਮਾਜ ਲਈ 27 % ਦੀ ਵਕਾਲਤ ਕਰਦਾ ਹਾ ਉਸ ਨੂੰ ਵੀ ਅੱਜ ਤਕ ਸਟੇਟਾਂ ਦੇ ਵਿਚ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਗਿਆ 1989 ਵਿੱਚ ਵੀ ਪੀ ਸਿੰਘ ਨੇ ਕੇਂਦਰ ਵਿਚ ਲਾਗੂ ਕੀਤੀ ਸੀ ਤੇ ਕਈ ਸਟੇਟਾਂ ਸਰਕਾਰਾਂ ਨੂੰ ਉਸ ਨੇ ਕਹਿ ਦਿੱਤਾ ਸੀ ਰਾਜ ਸਰਕਾਰਾ ਆਪਣੀ ਮਰਜ਼ੀ ਨਾਲ ਰਿਜ਼ਰਵੇਸ਼ਨ ਲਾਗੂ ਕਰ ਸਕਦੀ ਲੇਕਿਨ ਅੱਜ ਤਕ ਕਿਸੇ ਵੀ ਸਰਕਾਰ ਨੇ ਸਟੇਟਾ ਵਿੱਚ ਬਸਪਾ ਦੀ ਊਤਰ ਪ੍ਰਦੇਸ਼ ਵਿੱਚ ਭੈਣ ਕੁਮਾਰੀ ਮਾਇਆਵਤੀ ਸਰਕਾਰ ਤੇ ਬਿਹਾਰ ਚ ਲਾਲੂ ਯਾਦਵ ਸਰਕਾਰ ਤੋਂ ਸਿਵਾਏ ਕਿਸੇ ਵੀ ਸਟੇਟ ਚ ਰਿਜ਼ਰਵੇਸ਼ਨ ਲਾਗੂ ਨਹੀਂ ਹੋਈ ਅਤੇ ਪੰਜਾਬ ਅੰਦਰ ਪੰਦਰਾਂ ਸਾਲ ਅਕਾਲੀ ਭਾਜਪਾ ਨੇ ਰਾਜ਼ ਕੀਤਾ ਪੰਦਰਾਂ ਸਾਲ ਕਾਂਗਰਸ ਨੇ ਰਾਜ ਕੀਤਾ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ ਲੇਕਿਨ ਬੀਸੀ ਸਮਾਜ ਦੀ ਵੋਟਾਂ ਲੈਕੇ 52% ਜਿਨ੍ਹਾਂ ਦੀਆਂ ਵੋਟਾਂ ਨੇ ਲੈ ਕੇ ਇਹ ਪਾਰਟੀਆਂ ਰਾਜ ਤਾਂ ਕਰਦੀਆਂ ਨੇ ਜਦੋਂ ਹੱਕ ਦੇਣ ਦੀ ਵਾਰੀ ਆਉਂਦੀ ਹੈ ਤੇ ਮੁੱਕਰ ਜਾਂਦੇ ਹਨ ਅੱਜ ਦੇਸ਼ ਆਜ਼ਾਦ ਹੋਏ ਨੂੰ ਪਚੱਤਰ ਸਾਲ ਹੋ ਗਏ ਬੀਸੀ ਸਮਾਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਕਿ ਉਹਨੂੰ ਬਣਦੇ ਹੱਕ ਨਹੀਂ ਦਿੱਤੇ ਗਏ ਇਸ ਕਰਕੇ ਨਵੀਂ ਬੀ ਸੀ ਸਮਾਜ ਨੂੰ ਅਪੀਲ ਕਰਦਿਆਂ ਕਿਹਾ ਬੀਸੀ ਸਮਾਜ ਦੇਸ਼ ਅੰਦਰ ਇੱਕਜੁਟ ਹੋਵੇ ਅਤੇ ਤੁਹਾਡੀ ਅਬਾਦੀ ਅਤੇ ਵੋਟਾਂ 52%ਹਨ ਜੇਕਰ ਤੁਸੀਂ ਇਕੱਠੇ ਹੁੰਦੇ ਹੋ ਤਾਂ ਤੁਹਾਡੀ ਆਪਣੀਆ ਦੇਸ਼ ਅੰਦਰ ਸਰਕਾਰਾਂ ਬਣ ਸਕਦੀਆਂ ਹਨ ਤੁਸੀਂ ਮਨੂੰਵਾਦੀ ਪਾਰਟੀਆਂ ਦਾ ਸਫ਼ਾਇਆ ਕਰ ਸਕਦੇ ਹੋ ਇਸ ਕਰਕੇ ਆਓ ਨੀਲੇ ਝੰਡੇ ਥੱਲੇ ਇਕੱਠੇ ਹੋਕੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਸਾਜ਼ਾਂ ਤੇ ਦਲਿਤ ਰਹਿਬਰਾਂ ਦਾ ਸੁਪਨਾ ਸਾਕਾਰ ਕਰਿਏ

ਲੇਖਕ ਮੋਬਾਇਲ 6284 343 840