ਹੁਣ ਯੂਕੋ ਬੈਂਕ ਵਿੱਚੋਂ ਲੁੱਟ ਲਏ 15 ਲੱਖ ਰੁਪਏ – ਲੁਟੇਰੇ ਜਾਂਦੇ ਹੋਏ ਇੱਕ ਔਰਤ ਦੇ ਗਹਿਣੇ ਵੀ ਲੁਹਾ ਕੇ ਲੈ ਗਏ

Personal & Corporate Banking | Commercial Bank | UCO BANK

ਨਿਊਜ਼ ਪੰਜਾਬ
ਜਲੰਧਰ ਦੇ ਇੰਡਸਟਰੀਅਲ ਏਰੀਏ ਵਿਚਲੇ ਯੂਕੋ ਬੈਂਕ ਵਿਚੋਂ ਨਕਾਬਪੋਸ਼ ਲੁਟੇਰਿਆਂ ਨੇ 15 ਲੱਖ ਰੁਪਏ ਤੇ ਉਥੇ ਮੌਜੂਦ ਔਰਤ ਦੇ ਗਹਿਣੇ ਲੁੱਟ ਲਏ। ਤਿੰਨ ਨਕਾਬਪੋਸ਼ ਬੈਂਕ ਅੰਦਰ ਦਾਖਲ ਹੋਏ ਤੇ ਹਥਿਆਰ ਦੇ ਦਮ ’ਤੇ 15 ਲੱਖ ਰੁਪਏ ਦੇ ਕਰੀਬ ਅਤੇ ਔਰਤ ਮੁਲਾਜ਼ਮ ਦੇ ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਬੈਂਕ ਅਤੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੀ ਘੋਖ ਕੀਤੀ ਜਾ ਰਹੀ ਹੈ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਲੁਟੇਰੇ ਉਥੋਂ ਫਰਾਰ ਹੋ ਗਏ। ਸੂਚਨਾ ਮਿਲਣ ’ਤੇ ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ, ਡੀਸੀਪੀ ਜਸਕਿਰਨ ਸਿੰਘ ਤੇਜਾ, ਅੰਕੁਰ ਗੁਪਤਾ, ਜਗਮੋਹਨ ਸਿੰਘ ਸਮੇਤ ਅਧਿਕਾਰੀ ਮੌਕੇ ’ਤੇ ਪੁੱਜੇ। ਪੁਲੀਸ ਕਮਿਸ਼ਨਰ ਸੰਧੂ ਨੇ ਮੀਡੀਆ ਨੂੰ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਪੁਲੀਸ ਟੀਮਾਂ ਬਣਾ ਕੇ ਰਵਾਨਾ ਕਰ ਦਿੱਤੀਆਂ ਗਈਆਂ ਹਨ। ਸੀਸੀਟੀਵੀ ਦੇ ਆਧਾਰ ’ਤੇ ਲੁਟੇਰਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲੇ ਕੱਲ ਹੀ ਪਟਿਆਲਾ ਦੇ ਸਟੇਟ ਬੈੰਕ ਆਫ ਇੰਡੀਆ ਵਿੱਚੋਂ ਇੱਕ 10-12 ਸਾਲ ਦਾ ਬੱਚਾ 35 ਲੱਖ ਰੁਪਏ ਦਾ ਭਰਿਆ ਬੈਗ ਲੈ ਕੇ ਫਰਾਰ ਹੋ ਗਿਆ ਸੀ।