ਪਰਲ ਗਰੁੱਪ ਵਿਚ ਜਮ੍ਹਾ ਰਕਮਾਂ ਵਾਪਸ ਹੋਣ ਦਾ ਆਇਆ ਸਮਾਂ – ਦਾਹਵੇ ਹੋਣਗੇ 31 ਅਗਸਤ ਤੱਕ – ਪੜ੍ਹੋ ਸਰਕਾਰ ਹੁਣ ਤੱਕ ਕਿੰਨੀ ਰਕਮ ਕਰ ਚੁੱਕੀ ਹੈ ਇਕੱਠੀ
ਨਿਊਜ਼ ਪੰਜਾਬ
ਪਰਲ ਗਰੁੱਪ ਵਿੱਚ ਰਕਮਾਂ ਜਮ੍ਹਾ ਕਰਵਾਉਣ ਵਾਲੇ ਨਿਵੇਸ਼ਕਾਂ ਰਕਮਾਂ ਵਾਪਸ ਲੈਣ ਲਈ ਸਰਟੀਫਿਕੇਟ ਜਮ੍ਹਾ ਕਰਵਾਉਣ ਲਈ ਇੱਕ ਹੋਰ ਮੌਕਾ ਦਿੱਤਾ ਹੈ ਹੁਣ 10,000 ਰੁਪਏ ਅਤੇ 15,000 ਰੁਪਏ ਦੇ ਵਿਚਕਾਰ ਦਾਅਵਿਆਂ ਵਾਲੇ ਪਰਲ ਗਰੁੱਪ (PACL) ਦੇ ਨਿਵੇਸ਼ਕ 31 ਅਗਸਤ, 2022 ਤੱਕ ਅਸਲ PACL ਰਜਿਸਟ੍ਰੇਸ਼ਨ ਸਰਟੀਫਿਕੇਟ ਜਮ੍ਹਾ ਕਰਵਾ ਸਕਦੇ ਹਨ। 10,001 ਅਤੇ ਰੁ. 15,000, ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਜਮ੍ਹਾ ਕਰਵਾਉਣ ਦੀ ਪਹਿਲਾਂ ਆਖਰੀ ਮਿਤੀ 30 ਜੂਨ ਸੀ, ਜਿਸ ਨੂੰ ਵਧਾ ਦਿੱਤਾ ਗਿਆ ਹੈ। ਸਰਕਾਰ ਦੇ ਅੰਕੜਿਆਂ ਅਨੁਸਾਰ ਲੋਢਾ ਕਮੇਟੀ ਨੇ ਹੁਣ ਤੱਕ ਪਰਲ ਐਗਰੋ ਕਾਰਪੋਰੇਸ਼ਨ ਲਿਮਟਿਡ, ਪੀਏਸੀਐਲ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਵਿੱਚ ਨਿਵੇਸ਼ ਕਰਨ ਵਾਲੇ 1.5 ਕਰੋੜ ਨਿਵੇਸ਼ਕਾਂ ਦੇ ਰਿਫੰਡ ਦੇ ਦਾਅਵੇ ਪ੍ਰਾਪਤ ਕੀਤੇ ਹਨਜਸਟਿਸ ਆਰ ਐਮ ਲੋਢਾ ਕਮੇਟੀ ਨੇ ਹੁਣ ਤੱਕ PACL ਲਿਮਟਿਡ ਦੀਆਂ ਅਚੱਲ ਜਾਇਦਾਦਾਂ ਵੇਚ ਕੇ 878.20 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਪੈਸੇ ਨਾਲ ਪੀੜਤਾਂ ਨੂੰ ਰੁਪਏ ਵਾਪਸ ਕੀਤੇ ਜਾਣੇ ਹਨ। ਕਮੇਟੀ ਦੀ ਤਰਫੋਂ ਕਿਹਾ ਗਿਆ ਹੈ ਕਿ ਸੀਬੀਆਈ ਨੇ ਉਨ੍ਹਾਂ ਨੂੰ ਪੀਜੀਐਫ ਅਤੇ ਪੀਏਸੀਐਲ ਕੰਪਨੀ ਦੀ ਮਲਕੀਅਤ ਵਾਲੇ 42,950 ਜਾਇਦਾਦ ਦੇ ਕਾਗਜ਼ਾਤ ਸਮੇਤ ਰੋਲਸ ਰਾਇਸ, ਪੋਰਸ਼ੇ ਕੇਏਨ, ਬੈਂਟਲੇ ਅਤੇ ਬੀਐਮਡਬਲਯੂ 7 ਸੀਰੀਜ਼ ਵਰਗੀਆਂ ਲਗਜ਼ਰੀ ਗੱਡੀਆਂ ਵੀ ਸੌਂਪੀਆਂ ਸਨ।
ਕਮੇਟੀ ਨੇ ਜਿਨ੍ਹਾਂ ਜਾਇਦਾਦਾਂ ਤੋਂ ਵਸੂਲੀ ਦੀ ਕਾਰਵਾਈ ਕੀਤੀ ਹੈ, ਉਨ੍ਹਾਂ ਵਿੱਚ ਆਸਟ੍ਰੇਲੀਆ ਸਥਿਤ ਪਰਲਜ਼ ਇਨਫਰਾਸਟਰੱਕਚਰ ਪ੍ਰੋਜੈਕਟਸ ਦੀਆਂ ਕੰਪਨੀਆਂ ਵੀ ਸ਼ਾਮਲ ਹਨ। ਕੰਪਨੀ ਨੇ ਇਸ ਤੋਂ 369.20 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ। ਆਸਟ੍ਰੇਲੀਆ ਵਿੱਚ ਕਾਰਵਾਈ ਲਈ ਸੇਬੀ ਵੱਲੋਂ ਉਥੋਂ ਦੀ ਸੰਘੀ ਅਦਾਲਤ ਵਿੱਚ ਦਾਅਵਾ ਦਾਇਰ ਕੀਤਾ ਗਿਆ ਸੀ। ਉਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਵਸੂਲੀ ਦੀ ਕਾਰਵਾਈ ਕੀਤੀ ਗਈ।
ਇਸ ਤੋਂ ਇਲਾਵਾ ਸਰਕਾਰ ਵੱਲੋਂ PACL ਅਤੇ ਇਸ ਦੀਆਂ ਸਹਾਇਕ ਕੰਪਨੀਆਂ ਦੇ ਖਾਤੇ ਫ੍ਰੀਜ਼ ਕਰਕੇ 308.04 ਕਰੋੜ ਰੁਪਏ ਜੁਟਾਏ ਗਏ ਹਨ। ਸਰਕਾਰ ਨੂੰ ਕੰਪਨੀ ਦੇ ਫਿਕਸ ਡਿਪਾਜ਼ਿਟ ਤੋਂ ਵੀ 98.45 ਕਰੋੜ ਰੁਪਏ ਮਿਲੇ ਹਨ। ਕੰਪਨੀ ਦੀਆਂ 75 ਲਗਜ਼ਰੀ ਗੱਡੀਆਂ ਵੇਚ ਕੇ 15.62 ਕਰੋੜ ਰੁਪਏ ਦੀ ਕਮਾਈ ਕੀਤੀ ਗਈ ਹੈ। ਇਸ ਦੇ ਨਾਲ ਹੀ ਕੰਪਨੀ ਦੀ ਜਾਇਦਾਦ ਨਾਲ ਸਬੰਧਤ ਛੇ ਦਸਤਾਵੇਜ਼ਾਂ ਤੋਂ 69 ਲੱਖ ਰੁਪਏ ਮਿਲੇ ਹਨ।
ਤਸਵੀਰਾਂ – ਸੋਸ਼ਲ ਮੀਡੀਆ