ਕਰਫਿਊ ਤੋੜਣ ਵਾਲੇ 132 ਕੀਤੇ ਗ੍ਰਿਫਤਾਰ – 107 ਮਾਮਲੇ ਦਰਜ਼
ਚੰਡੀਗੜ੍ਹ 31 ਮਾਰਚ ( ਨਿਊਜ਼ ਪੰਜਾਬ ) ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਮੁਤਾਬਕ ਕਰਫਿਊ/ਘਰ ‘ਚ ਏਕਾਂਤਵਾਸ ਦੀ ਉਲੰਘਣਾ ਕਰਨ ‘ਤੇ ਅੱਜ 107 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ 132 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਡਿਊਟੀ ਨਿਭਾਅ ਰਹੇ ਪੁਲੀਸ ਮੁਲਾਜ਼ਮਾਂ ਨੂੰ ਸੰਵੇਦਨਸ਼ੀਲ ਢੰਗ ਨਾਲ ਬੰਦਸ਼ਾਂ ਦੀ ਪਾਲਣਾ ਕਰਵਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।
ਡੀ.ਜੀ.ਪੀ. ਨੇ ਦੱਸਿਆ ਕਿ ਜ਼ਿਲ•ਾ ਭਰ ਵਿੱਚ ਪੁਲੀਸ ਟੀਮਾਂ ਰਾਹਤ ਕਾਰਜਾਂ ਵਿੱਚ ਵੀ ਨਿਰੰਤਰ ਜੁਟੀਆਂ ਹੋਈਆਂ ਹਨ ਅਤੇ ਲੋੜਵੰਦਾਂ ਅਤੇ ਗਰੀਬਾਂ ਤੱਕ ਰਾਸ਼ਨ ਤੇ ਹੋਰ ਜ਼ਰੂਰੀ ਵਸਤਾਂ ਪਹੁੰਚਾ ਰਹੀਆਂ ਹਨ। ਹੁਣ ਤੱਕ 1.42 ਕਰੋੜ ਤਿਆਰ ਤੇ ਸੁੱਕਾ ਭੋਜਨ ਪਰਵਾਸੀ ਮਜ਼ਦੂਰਾਂ, ਉਸਾਰੀ ਕਿਰਤੀਆਂ, ਦਿਹਾੜੀਦਾਰਾਂ ਅਤੇ ਇਸ ਔਖੀ ਘੜੀ ਵਿੱਚ ਵਸੀਲਿਆਂ ਤੋਂ ਮੁਥਾਜ ਹੋਰ ਲੋਕਾਂ ਨੂੰ ਵੰਡਿਆ ਜਾ ਚੁੱਕਾ ਹੈ।
ਇਹਤਿਆਦ ਕਦਮ ਵਜੋਂ ਮਨੋਬਲ ਉੱਚਾ ਕਰਨ ਲਈ ਪਟਿਆਲਾ ਪੁਲੀਸ ਦੇ ਡਾਕਟਰ ਸਜੀਲਾ ਖਾਨ ਅਤੇ ਉਨ•ਾਂ ਦੇ ਸਟਾਫ ਮੈਂਬਰਾਂ ਨੇ ਪੁਲੀਸ ਨਾਕਿਆਂ ਦਾ ਦੌਰਾ ਕੀਤਾ ਅਤੇ ਥਰਮਲ ਸਕੈਨਰਾਂ ਦੀ ਮਦਦ ਨਾਲ ਡਿਊਟੀ ‘ਤੇ ਤਾਇਨਾਤ ਮੁਲਾਜ਼ਮਾਂ ਦੀ ਜਾਂਚ ਕੀਤੀ। ਡੀ.ਜੀ.ਪੀ. ਨੇ ਕਿਹਾ ਕਿ ਕੋਵਿਡ-19 ਵਿਰੁੱਧ ਲੜਾਈ ਵਿੱਚ ਮੂਹਰਲੀ ਕਤਾਰ ‘ਚ ਹੋ ਕੇ ਲੜ ਰਹੇ ਪੁਲੀਸ ਮੁਲਾਜ਼ਮਾਂ ਨੂੰ ਡਿਊਟੀ, ਸਫਰ ਅਤੇ ਆਪਣੇ ਘਰ ਵਿੱਚ ਵੀ ਚੁੱਕੇ ਜਾਣ ਵਾਲੇ ਲੋੜੀਂਦੇ ਇਹਤਿਆਦੀ ਕਦਮਾਂ ਬਾਰੇ ਨਿਰੰਤਰ ਜਾਗਰੂਕ ਕੀਤੀ ਜਾ ਰਿਹਾ ਹੈ।