ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੂਜੀ ਮੌਤ


ਚੰਡੀਗੜ੍ਹ , 29 ਮਾਰਚ ( ਨਿਊਜ਼ ਪੰਜਾਬ ) ਕਰੋਨਾ ਵਾਇਰਸ ਦਾ ਦੂਜਾ ਪਾਜ਼ਟਿਵ ਮਰੀਜ਼ ਦੀ ਪੰਜਾਬ ਚ ਮੌਤ ਹੋ ਗਈ ਹੈ । ਮ੍ਰਿਤਕ ਦਾ ਨਾਮ ਹਰਭਜਨ ਸਿੰਘ ਵਾਸੀ ਮੋਰਾਂਵਾਲੀ ਜ਼ਿਲ੍ਹਾ ਹਸ਼ਿਆਰਪੁਰ ਹੈ । ਇਸ ਦੀ ਉਮਰ 60ਤੋਂ 65ਵਰ੍ਹਿਆਂ ਦੀ ਸੀ। ਇਹ ਮ੍ਰਿਤਕ ਵੀ ਪਹਿਲੇ ਕਰੋਨਾ ਵਾਇਰਸ ਦੇ ਪਾਜ਼ਟਿਵ ਪਾਏ ਗਏ ਮ੍ਰਿਤਕ ਬਲਦੇਵ ਸਿੰਘ  ਪਿੰਡ  ਪਠਲਾਵਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਸੰਪਰਕ ਚ ਆਇਆ ਸੀ। ਡਾਕਟਰ ਅਨੁਸਾਰ ਇਹ ਸ਼ੂਗਰ ਦਾ ਮਰੀਜ਼ ਸੀ । ਪਹਿਲਾਂ ਇਹ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇਲਾਜ  ਅਧੀਨ ਸੀ ਅਤੇ ਇਸ ਦੀ ਹਾਲਤ ਗੰਭੀਰ ਹੋਣ ਤੋਂ ਬਾਅਦ ਇਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ ।ਇਸ ਤੋਂ ਬਾਅਦ ਇਸ ਦੇ ਪਰਿਵਾਰ ਦੇ 3 ਮੈਂਬਰਾਂ ਦੀ ਵੀ ਰਿਪੋਰਟ ਪਾਜ਼ਟਿਵ ਆਈ ਹੋਈ ਹੈ । ਜੋ ਕਿ ਇਲਾਜ ਅਧੀਨ ਹਨ ।