ਜ਼ਿਮਨੀ ਚੋਣ: ਬਿਹਾਰ ’ਚ ਆਰਜੇਡੀ, ਮਹਾਰਾਸ਼ਟਰ ’ਚ ਕਾਂਗਰਸ ਤੇ ਪੱਛਮੀ ਬੰਗਾਲ ’ਚ ਟੀਐੱਮਸੀ ਜਿੱਤੀ, ਭਾਜਪਾ ਦੇ ਹੱਥ ਖਾਲੀ
ਨਵੀਂ ਦਿੱਲੀ, 16 ਅਪਰੈਲ
ਆਰਜੇਡੀ ਨੇ ਬਿਹਾਰ ਦੀ ਬੋਚਹਾਂ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਜਿੱਤ ਲਈ ਹੈ। ਪਾਰਟੀ ਦੇ ਉਮੀਦਵਾਰ ਅਮਰ ਕੁਮਾਰ ਪਾਸਵਾਨ ਨੇ ਆਪਣੀ ਨੇੜਲੀ ਵਿਰੋਧੀ ਅਤੇ ਭਾਜਪਾ ਉਮੀਦਵਾਰ ਬੇਬੀ ਕੁਮਾਰੀ ਨੂੰ 35,000 ਤੋਂ ਵੱਧ ਵੋਟਾਂ ਨਾਲ ਹਰਾਇਆ। ਮਹਾਰਾਸ਼ਟਰ ਦੀ ਕੋਲਹਾਪੁਰ ਉੱਤਰੀ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਕਾਂਗਰਸ-ਐੱਮਵੀਏ ਉਮੀਦਵਾਰ ਜੈਸ਼੍ਰੀ ਜਾਧਵ ਨੇ ਭਾਜਪਾ ਦੇ ਸੱਤਿਆਜੀਤ ਕਦਮ ਨੂੰ ਹਰਾ ਦਿੱਤਾ। ਜਾਧਵ ਨੂੰ 96,176, ਜਦਕਿ ਭਾਜਪਾ ਦੇ ਸੱਤਿਆਜੀਤ ਕਦਮ ਨੂੰ 77,426 ਵੋਟਾਂ ਮਿਲੀਆਂ।ਇਸ ਦੌਰਾਨ ਪੱਛਮੀ ਬੰਗਾਲ ਵਿੱਚ ਆਸਨਸੋਲ ਲੋਕ ਸਭਾ ਅਤੇ ਬਾਲੀਗੰਜ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਵਿੱਚ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰਾਂ ਨੇ ਆਪਣੇ ਵਿਰੋਧੀਆਂ ਨੂੰ ਪਛਾੜ ਦਿੱਤਾ ਹੈ। ਬਾਲੀਗੰਜ ਬਾਬੁਲ ਸੁਪਰੀਓ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਸਾਇਰਾ ਸ਼ਾਹ ਹਲੀਮ ਤੇ ਆਸਨਸੋਲ ਦੀ ਲੋਕ ਸਭਾ ਸੀਟ ’ਤੇ ਸਾਬਕਾ ਕੇਂਦਰੀ ਮੰਤਰੀ ਅਤੇ ਮਸ਼ਹੂਰ ਅਭਿਨੇਤਾ ਸ਼ਤਰੂਘਣ ਸਿਨਹਾ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਅਗਨੀਮਿੱਤਰਾ ਪਾਲ ਨੂੰ ਮਾਤ ਦਿੱਤੀ।