ਆਮ ਆਦਮੀ ਪਾਰਟੀ ਬਹੁਮਤ ਵਾਲੇ ਪਾਸੇ – 88 ਸੀਟਾਂ ਤੇ ਜੇਤੂ ਰੁਝਾਨ

ਨਿਊਜ਼ ਪੰਜਾਬ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ।ਆਪ ਪਾਰਟੀ ਬਹੁਮਤ ਲੈ ਕੇ 88 ਸੀਟਾਂ ਤੇ ਅੱਗੇ ਚੱਲ ਰਹੀ ਹੈ , ਲੰਬੀ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ , ਪਟਿਆਲਾ ਵਿੱਚ ਕੈਪਟਨ ਅਮਰਿੰਦਰ ਸਿੰਘ , ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਹਲਕੇ ਤੋਂ , ਲੁਧਿਆਣਾ ਪੱਛਮੀ ਤੋਂ ਭਾਰਤ ਭੂਸ਼ਨ ਪਹਿਲੇ ਰੁਝਾਨ ਵਿੱਚ ਪੱਛੜ ਗਏ ਹਨ। ਕੈਪਟਨ ਅਤੇ ਭਾਰਤ ਭੂਸ਼ਨ ਆਸ਼ੂ ਤੀਜੇ ਸਥਾਨ ਤੇ ਹਨ। ਅਮ੍ਰਿਤਸਰ ਈਸਟ ਤੋਂ ਨਵਜੋਤ ਸਿੰਘ ਸਿੱਧੂ ਪੱਛੜ ਗਏ ਹਨ ਇੱਥੇ ਆਪ ਪਾਰਟੀ ਦੀ ਜੀਵਨਜੋਤ ਕੌਰ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਤੋਂ ਅੱਗੇ ਹਨ।