ਲੁਧਿਆਣਾ ਵਿੱਚ ਗੋਭੀ 12 ਰੁਪਏ ਕਿਲੋ ਵਿਕੀ — ਕਲ ਫੇਰ ਵੇਚਣਗੇ

ਲੁਧਿਆਣਾ , 27 ਮਾਰਚ ( ਨਿਊਜ਼ ਪੰਜਾਬ )ਅਕਾਲੀ ਆਗੂ ਗੁਰਿੰਦਰ ਪਾਲ ਸਿੰਘ ਪੱਪੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਰਫਿਊ ਦੌਰਾਨ ਲੋਕਾਂ ਨੂੰ ਸਬਜ਼ੀਆਂ ਲੈਣ ਵਿੱਚ ਆ ਰਹੀ ਮੁਸ਼ਕਲ ਨੂੰ ਆਪਣੇ ਢੰਗ ਨਾਲ ਹੱਲ ਕਰਨ ਦਾ ਉਪਰਾਲਾ ਕੀਤਾ ਹੈ ,ਜਿਸ ਨਾਲ ਲੋਕਾਂ ਨੂੰ ਸਬਜ਼ੀਆਂ ਅੱਧੇ ਮੁੱਲ ਤੇ ਮਿਲਿਆ |ਸ੍ਰ.ਪੱਪੂ ਨੇ ਕਿਹਾ ਕਿ ਕੋਰੋਨਾ ਵਾਇਰਸ  ਦੇ ਵਿਰੁੱਧ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਸਰਾਹਣਯੋਗ ਕਦਮ ਚੁੱਕੇ ਗਏ ਹਨ ਅਤੇ ਸਾਡਾ ਸਾਰਿਆਂ ਦਾ ਇਸ ਲੜਾਈ ਵਿੱਚ ਸਹਿਯੋਗ ਦੇਣਾ ਬਣਦਾ ਹੈ ਅਤੇ ਇਸੇ ਲੜੀ ਤਹਿਤ ਇਲਾਕਾ ਨਿਵਾਸੀਆਂ ਦੀ ਮੰਗ ਤੇ ਵਾਜਬ ਰੇਟ ਤੇ ਸਬਜ਼ੀਆਂ ਮੁਹਈਆ ਕਰਾਉਣ ਦਾ ਫ਼ੈਸਲਾ ਕੀਤਾ ਜਿਸ ਤਹਿਤ ਅੱਜ ਮੁੱਖ (ਵੱਡੀ) ਸਬਜੀ ਮੰਡੀ ਤੋਂ 12 ਕਵਿੰਟਲ ਗੋਭੀ 12 ਰੁਪਏ ਕਿਲੋ ਖਰੀਦ ਕੀਤੀ ਅਤੇ 12 ਰੁਪਏ ਕਿਲੋ ਹੀ ਵੇਚੀ। ਸੇਵਾ ਕਰਕੇ ਬਹੁਤ ਖੁਸ਼ੀ ਮਿਲੀ ਅਤੇ ਮਨ ਨੂੰ ਸਕੂਨ ਮਿਲਿਆ। ਜਿਸ ਵਿੱਚ ਮੇਰੇ ਸਾਥੀ ਵਾਲੰਟੀਅਰਾਂ ਦਾ ਬਹੁਤ ਵੱਡਾ ਸਹਿਯੋਗ ਸੀ ਜਿਨ੍ਹਾਂ ਨੇ ਘਰ ਘਰ ਜਾ ਕੇ ਇਹ ਸੇਵਾ ਨਿਭਾਈ।ਉਨ੍ਹਾਂ ਕਿਹਾ ਕਿ  ਅਸੀਂ ਸਮੁੱਚੇ ਪ੍ਰਸ਼ਾਸ਼ਨ ਦਾ ਖਾਸ ਤੌਰ ਤੇ ਥਾਣਾ ਸਰਾਭਾ ਨਗਰ ਦੀ ਇੰਚਾਰਜ  ਮੈਡਮ ਮਧੂ ਬਾਲਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਹੱਲਾ ਸ਼ੇਰੀ ਨਾਲ ਇਹ ਸੇਵਾ ਹੋ ਸਕੀ। ਸ੍ਰ.ਪੱਪੂ ਨੇ ਦੱਸਿਆ ਕਿ ਕੱਲ ਤੋਂ ਅਸੀਂ ਇਸ ਤੋਂ ਵੀ ਵੱਧ ਕਿਸਮ ਦੀਆਂ ਸਬਜ਼ੀਆਂ ਲਿਆ ਕੇ ਵੱਡੀ ਮੰਡੀ ਦੇ ਰੇਟ ਤੇ ਸੇਵਾ ਕਰਾਂਗੇ |