ਯੂਕਰੇਨ ਜੰਗ ਵਿਚ ਰੂਸ ਦਾ ਵੱਡਾ ਨੁਕਸਾਨ – ਹਜ਼ਾਰਾਂ ਫੋਜ਼ੀ ਮਰੇ – ਵੱਡੀ ਗਿਣਤੀ ਵਿੱਚ ਜਹਾਜ਼ , ਟੈਂਕ ,ਹੈਲੀਕੈਪਟਰ ਅਤੇ ਹੋਰ ਜੰਗੀ ਸਾਜ਼ੋ ਸਮਾਨ ਤਬਾਹ – ਹਮਲੇ ਜਾਰੀ – ਯੂਕਰੇਨ ਦੇ ਲੋਕਾਂ ਵਲੋਂ ਵੱਡਾ ਵਿਰੋਧ

NEWS PUNJAB

ਰੂਸ-ਯੂਕਰੇਨ ਜੰਗ ਸੱਤਵੇਂ ਦਿਨ ਵੀ ਜਾਰੀ ਹੈ ਪਰ ਹੁਣ ਰੂਸ ਹੋਰ ਵੀ ਹਮਲਾਵਰ ਹੋ ਗਿਆ ਹੈ। ਕੀਵ ਦੇ ਬਾਹਰ ਰੂਸੀ ਫੌਜੀ ਕਾਫਲਾ ਹੈ। ਇਸ ਦੇ ਨਾਲ ਹੀ ਰੂਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਸ ਨੇ ਖਰਸਾਨ ਸ਼ਹਿਰ ‘ਤੇ ਕਬਜ਼ਾ ਕਰ ਲਿਆ ਹੈ। ਇੱਥੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦੀ ਤਰਫੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ, ਉਨ੍ਹਾਂ ਨੇ ਕਿਹਾ ਹੈ ਕਿ – ਰੂਸ ਯੂਕਰੇਨ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰਨਾ ਚਾਹੁੰਦਾ ਹੈ।

ਨਿਊਜ਼ ਪੰਜਾਬ

ਕੀਵ ‘ਤੇ ਕਬਜ਼ੇ ਦੀ ਲੜਾਈ ਇਕ ਮੋੜ ‘ਤੇ ਪਹੁੰਚ ਗਈ ਹੈ। ਰੂਸੀ ਫੌਜੀ ਕਾਫਲੇ, 64 ਕਿਲੋਮੀਟਰ ਲੰਬੇ, ਕੀਵ ਦੇ ਬਾਹਰ  ਹਨ. ਇਸ ਦੇ ਨਾਲ ਹੀ ਦੱਖਣ-ਪੂਰਬ ਤੋਂ ਇੱਕ ਹੋਰ ਫ਼ੌਜੀ ਕਾਫ਼ਲੇ ਦੇ ਵਧਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਪੁਤਿਨ ਨੇ ਕੀਵ ਛੱਡਣ ਜਾਂ ਮਰਨ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਹੈ।

ਰੂਸ – ਯੂਕਰੇਨ ਜੰਗ ਵਿਚ ਰੂਸ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਰਿਪੋਰਟਾਂ ਅਨੁਸਾਰ ਰੂਸੀ ਫੋਜੀਆਂ ਦੇ ਮਾਰੇ ਜਾਣ ਦੀ ਗਿਣਤੀ ਹਜ਼ਾਰਾਂ ਵਿੱਚ ਦੱਸੀ ਜਾ ਰਹੀ ਹੈ , ਜਦੋ ਕਿ ਹੋਰ ਵੀ ਵੱਡਾ ਨੁਕਸਾਨ ਰੂਸ ਨੂੰ ਸਹਿਣਾ ਪੈ ਰਿਹਾ ਹੈ , ਦੂਜੇ ਪਾਸੇ ਰੂਸ ਯੁਕ੍ਰੇਨੀਆਂ ਤੇ ਬੰਬ ਸੁੱਟ ਕੇ ਆਪਣਾ ਗੁੱਸਾ ਕੱਢ ਰਿਹਾ ਹੈ।ਰੂਸ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇੱਥੇ ਰੂਸ ਨੇ ਆਪਣੇ ਹਵਾਈ ਫੌਜੀਆਂ ਨੂੰ ਉਤਾਰਿਆ ਹੈ। ਹੁਣ ਖਬਰ ਆ ਰਹੀ ਹੈ ਕਿ ਇਨ੍ਹਾਂ ਹਵਾਈ ਫੌਜੀਆਂ ਨੇ ਹਸਪਤਾਲ ‘ਤੇ ਹਮਲਾ ਕੀਤਾ ਹੈ। ਜਾਣਕਾਰੀ ਮੁਤਾਬਕ ਰੂਸੀ ਅਤੇ ਯੂਕਰੇਨੀ ਫੌਜੀਆਂ ਵਿਚਾਲੇ ਜੰਗ ਚੱਲ ਰਹੀ ਹੈ।
ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਦੇ ਮੇਅਰ ਨੇ ਬੁੱਧਵਾਰ ਨੂੰ ਕਿਹਾ ਕਿ ਰੂਸ ਦੁਆਰਾ ਹਵਾਈ ਹਮਲੇ ਤੇਜ਼ ਕਰਨ ਕਾਰਨ ਕਈ ਲੋਕ ਮਾਰੇ ਗਏ ਹਨ ਅਤੇ 100 ਤੋਂ ਵੱਧ ਜ਼ਖਮੀ ਹੋਏ ਹਨ। ਇਸ ਤੋਂ ਪਹਿਲਾਂ, ਯੂਕਰੇਨ ਦੀ ਫੌਜ ਨੇ ਕਿਹਾ ਸੀ ਕਿ ਰੂਸੀ ਪੈਰਾਟਰੂਪਰ ਸ਼ਹਿਰ ਤੇ ਕਬਜਾ ਕਰਨ ਦੀ ਕੋਸ਼ਿਸ਼ ਵਿੱਚ ਖਾਰਕਿਵ ਵਿੱਚ ਉਤਰੇ ਸਨ। ਮੰਗਲਵਾਰ ਨੂੰ ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੂਸੀ ਬਲ ਦੱਖਣੀ ਸ਼ਹਿਰ ਖੇਰਸਨ ਵਿੱਚ ਦਾਖਲ ਹੋ ਗਏ ਹਨ। ਇਸ ਦੌਰਾਨ, ਰਾਜਧਾਨੀ ਕੀਵ ‘ਤੇ ਰੂਸੀ ਸੈਨਿਕਾਂ ਦਾ ਇੱਕ ਕਾਫ਼ਲਾ ਰੁਕਿਆ ਹੋਇਆ ਹੈ,Image