ਯੂਕਰੇਨ ਤੋਂ ਹੰਗਰੀ ਪਹੁੰਚਿਆ ਭਾਰਤੀ ਵਿਦਿਆਰਥੀਆਂ ਦਾ ਪਹਿਲਾ ਬੈਚ

ਨਿਊਜ਼ ਪੰਜਾਬ

26 ਫਰਵਰੀ

ਭਾਰਤੀ ਵਿਦਿਆਰਥੀਆਂ ਦਾ ਪਹਿਲਾ ਬੈਚ ਯੂਕਰੇਨ ਤੋਂ ਹੰਗਰੀ ਵਿੱਚ ਦਾਖਲ ਹੋ ਗਿਆ ਹੈ। ਇਹ ਵਿਦਿਆਰਥੀ ਸ਼ਨਿਚਰਵਾਰ ਨੂੰ ਜ਼ਾਹੋਨੀ ਕਰਾਸਿੰਗ ਪੁਆਇੰਟ ਰਾਹੀਂ ਹੰਗਰੀ ਦਾਖਲ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਹੰਗਰੀ ਦੀ ਰਾਜਧਾਨੀ ਬੁਦਾਪੈਸਟ ਲਿਜਾਇਆ ਜਾ ਰਿਹਾ ਹੈ ਜਿਥੋਂ ਇਨ੍ਹਾਂ ਨੂੰ ਅੱਜ ਇੰਡੀਅਨ ਏਅਰਲਾਈਨਜ਼ ਦੀ ਉਡਾਨ ਰਾਹੀਂ ਭਾਰਤ ਲਿਆਂਦਾ ਜਾਵੇਗਾ। ਇਹ ਜਾਣਕਾਰੀ ਹੰਗਰੀ ਤੋਂ ਭਾਰਤੀ ਸਫਾਰਤਖਾਨੇ ਨੇ ਜਾਰੀ ਕੀਤੀ ਹੈ।