ਕਰਨਾਟਕ: ਬੰਗਲੌਰ ਦੇ ਕਾਲਜ ਨੇ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਦਸਤਾਰ ਸਜਾ ਕੇ ਆਉਣ ਤੇ ਲਗਾਈ ਰੋਕ

ਨਿਊਜ਼ ਪੰਜਾਬ

24 ਫਰਵਰੀ

ਹਿਜਾਬ ਵਿਵਾਦ ਬਾਰੇ ਕਰਨਾਟਕ ਹਾਈ ਕੋਰਟ ਦੇ ਅੰਤ੍ਰਿਮ ਹੁਕਮਾਂ ਤੋਂ ਬਾਅਦ ਇੱਥੇ ਅੰਮ੍ਰਿਤਧਾਰੀ ਸਿੱਖ ਲੜਕੀ ਨੂੰ ਕਾਲਜ ਨੇ ਆਪਣੀ ਦਸਤਾਰ ਉਤਾਰਨ ਲਈ ਕਿਹਾ ਹੈ। ਕਰਨਾਟਕ ਹਾਈ ਕੋਰਟ ਨੇ ਹਿਜਾਬ ਨਾਲ ਸਬੰਧਤ ਸਾਰੀਆਂ ਪਟੀਸ਼ਨਾਂ ‘ਤੇ ਅੰਤ੍ਰਿਮ ਆਦੇਸ਼ ਵਿੱਚ ਰਾਜ ਦੇ ਸਾਰੇ ਵਿਦਿਆਰਥੀਆਂ ਨੂੰ ਕਲਾਸਰੂਮ ਦੇ ਅੰਦਰ ਭਗਵੇਂ ਸ਼ਾਲ, ਸਕਾਰਫ, ਹਿਜਾਬ ਅਤੇ ਕਿਸੇ ਵੀ ਧਾਰਮਿਕ ਝੰਡੇ ਨੂੰ ਪਹਿਨਣ ਤੋਂ ਰੋਕ ਦਿੱਤਾ। ਕਾਲਜ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ 16 ਫਰਵਰੀ ਨੂੰ ਵਿੱਦਿਅਕ ਸੰਸਥਾ ਦੇ ਮੁੜ ਖੁੱਲ੍ਹਣ ‘ਤੇ ਵਿਦਿਆਰਥੀਆਂ ਨੂੰ ਅਦਾਲਤ ਦੇ ਹੁਕਮਾਂ ਬਾਰੇ ਸੂਚਿਤ ਕੀਤਾ ਸੀ। ਹਾਲਾਂਕਿ ਪ੍ਰੀ-ਯੂਨੀਵਰਸਿਟੀ ਸਿੱਖਿਆ ਦੇ ਡਿਪਟੀ ਡਾਇਰੈਕਟਰ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਕਾਲਜ ਦੇ ਦੌਰੇ ਦੌਰਾਨ ਹਿਜਾਬ ਵਿੱਚ ਕੁੜੀਆਂ ਦੇ ਸਮੂਹ ਨੂੰ ਦੇਖ ਕੇ ਉਨ੍ਹਾਂ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ। ਕਾਲਜ ਨੇ ਫਿਰ ਸਿੱਖ ਲੜਕੀ ਦੇ ਪਿਤਾ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਅਦਾਲਤ ਦੇ ਆਦੇਸ਼ ਅਤੇ ਇਸ ਦੀ ਪਾਲਣਾ ਕਰਨ ਬਾਰੇ ਦੱਸਿਆ। ਸੂਤਰਾਂ ਅਨੁਸਾਰ ਲੜਕੀ ਦੇ ਪਰਿਵਾਰ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੀ ਧੀ ਦਸਤਾਰ ਨਹੀਂ ਲਾਹੇਗੀ। ਹਾਈ ਕੋਰਟ ਅਤੇ ਸਰਕਾਰੀ ਹੁਕਮਾਂ ਵਿਚ ਸਿੱਖ ਦਸਤਾਰ ਬਾਰੇ ਕੋਈ ਜ਼ਿਕਰ ਨਹੀਂ ਹੈ।