ਆਪ ਅਤੇ ਕਾਂਗਰਸ ‘ਇਕੋ ਥਾਲੀ ਕੇ ਚੱਟੇ ਬੱਟੇ’ – ਇਹ ਦੋਨੋ ਪੰਜਾਬ ਵਿਚ ‘ਨੂਰਾ ਕੁਸ਼ਤੀ’ ਖੇਡ ਰਹੇ ਹਨ – ਮੋਦੀ
ਪੀਐੱਮ ਮੋਦੀ ਨੇ ਆਪਣੇ ਭਾਸ਼ਣ ‘ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਕਾਂਗਰਸ ਅਸਲੀ ਹੈ ਤਾਂ ਤੁਸੀਂ ਇਸ ਦੇ ਜ਼ੀਰੋ ਹੋ… ਉਹ (ਆਪ ਅਤੇ ਕਾਂਗਰਸ) ‘ਇਕੋ ਥਾਲੀ ਕੇ ਚੱਟੇ ਬੱਟੇ’ ਹੋਣ ਦੇ ਬਾਵਜੂਦ, ਪੰਜਾਬ ਵਿਚ ‘ਨੂਰਾ ਕੁਸ਼ਤੀ’ ਖੇਡ ਰਹੇ ਹਨ, ਇਕ ਦੂਜੇ ਦੇ ਵਿਰੁੱਧ ਹੋਣ ਦਾ ਦਿਖਾਵਾ ਕਰ ਰਹੇ ਹਨ।
ਨਿਊਜ਼ ਪੰਜਾਬ
ਪਠਾਨਕੋਟ ਰੈਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਫਤਿਹ ਰੈਲੀ ਕਰ ਰਹੇ ਹਾਂ। ਅਸੀਂ ਆਪਣੇ ਗੁਰੂਆਂ-ਪੀਰਾਂ ਦੇ ਬਚਨਾਂ ‘ਤੇ ਚੱਲ ਕੇ 21ਵੀਂ ਸਦੀ ਦੇ ਨਵੇਂ ਪੰਜਾਬ ਦੀ ਸਿਰਜਣਾ ਕਰਾਂਗੇ। ਹਸਦਾ ਪੰਜਾਬ, ਵਸਦਾ ਪੰਜਾਬ, ਨੱਚਦਾ ਪੰਜਾਬ, ਚੜ੍ਹਦਾ ਪੰਜਾਬ ਬਣਾਵਾਂਗੇ। ਪੀਐਮ ਮੋਦੀ ਨੇ ਕਿਹਾ ਕਿ ਲੋਕਾਂ ਦਾ ਜਜ਼ਬਾ ਅਤੇ ਜੋਸ਼ 20 ਤਰੀਕ ਨੂੰ ਭਾਜਪਾ ਅਤੇ ਐਨਡੀਏ ਦੀ ਜਿੱਤ ਦਾ ਫੈਸਲਾ ਕਰੇਗਾ। ਪੀਐਮ ਨੇ ਲੋਕਾਂ ਨੂੰ ਕਿਹਾ ਕਿ ਮੈਂ ਤੁਹਾਡੀ ਤਾਕਤ ਵਿੱਚ ਜਿੱਤ ਮਹਿਸੂਸ ਕਰ ਰਿਹਾ ਹਾਂ।
ਇਹ ਜ਼ਮੀਨ ਹਰਿਮੰਦਰ ਸਾਹਿਬ ਅਤੇ ਕਰਤਾਰਪੁਰ ਦੀ ਹੈ। ਮੈਂ ਪੰਜਾਬ ਦੀ ਧਰਤੀ ਦੇ ਸਾਰੇ ਗੁਰੂਆਂ ਨੂੰ ਪ੍ਰਣਾਮ ਕਰਦਾ ਹਾਂ। ਪੀਐਮ ਮੋਦੀ ਨੇ ਕਿਹਾ ਕਿ ਅੱਜ ਸੰਤ ਰਵਿਦਾਸ ਜੀ ਦਾ ਜਨਮ ਦਿਨ ਹੈ। ਇੱਥੇ ਆਉਣ ਤੋਂ ਪਹਿਲਾਂ ਮੈਂ ਦਿੱਲੀ ਦੇ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ ਤੋਂ ਆਸ਼ੀਰਵਾਦ ਲੈ ਕੇ ਆਇਆ ਹਾਂ। ਪੰਜਾਬ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਉਨ੍ਹਾਂ ਦੇ ਜਨਮ ਸਥਾਨ ਬਨਾਰਸ ਦੇ ਦਰਸ਼ਨਾਂ ਲਈ ਪੁੱਜੇ ਹਨ। ਪੀਐਮ ਮੋਦੀ ਨੇ ਕਿਹਾ ਕਿ ਜਿੰਨਾ ਮੈਂ ਅਤੇ ਯੋਗੀ ਜੀ ਪੰਜਾਬ ਦੇ ਸ਼ਰਧਾਲੂਆਂ ਲਈ ਕਰ ਸਕਦੇ ਸੀ , ਉਹ ਅਸੀਂ ਕੀਤਾ ਹੈ। ਰੇਲਵੇ ਨੇ ਦੋ ਸਪੈਸ਼ਲ ਟਰੇਨਾਂ ਵੀ ਚਲਾਈਆਂ ਹਨ।
ਬਨਾਰਸ ਦੇ ਸੰਸਦ ਮੈਂਬਰ ਹੋਣ ਦੇ ਨਾਤੇ ਤੁਹਾਡੀ ਸੇਵਾ ਕਰਨਾ ਮੇਰੀ ਜ਼ਿੰਮੇਵਾਰੀ ਬਣਦੀ ਹੈ। ਤੁਹਾਨੂੰ ਲੋੜੀਂਦੀਆਂ ਸਹੂਲਤਾਂ ਮਿਲਦੀਆਂ ਹਨ। ਅਸੀਂ ਕਾਸ਼ੀ ਦੇ ਸੰਤ ਰਵਿਦਾਸ ਮੰਦਿਰ ਵਿੱਚ ਇੱਕ ਵਿਸ਼ਾਲ ਲੰਗਰ ਹਾਲ ਸ਼ਰਧਾਲੂਆਂ ਨੂੰ ਸਮਰਪਿਤ ਕੀਤਾ। ਪੀਐਮ ਮੋਦੀ ਨੇ ਸੰਤ ਰਵਿਦਾਸ ਜੀ ਦੇ ਜਨਮ ਦਿਨ ‘ਤੇ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਵਾਲਮੀਕਿ ਸਮਾਜ ਦੇ ਸੰਤਾਂ ਨੂੰ ਵੀ ਮੱਥਾ ਟੇਕਿਆ।