ਸੈਕਟਰ 32ਏ ਦੇ ਕਈ ਬਲਾਕ ਸੀਵਰ ਬੰਦ ਹੋਣ ਕਾਰਨ ਇਲਾਕੇ ਦੇ ਲੋਕਾਂ ਲਈ ਵੱਡੀ ਮੁਸੀਬਤ ਬਣੇ

ਨਿਊਜ਼ ਪੰਜਾਬ

ਲੁਧਿਆਣਾ – ਵਿਧਾਨ ਸਭਾ ਹਲਕਾ ਪੂਰਬੀ ਦੇ ਪੋਸ਼ ਇਲਾਕੇ ਸੈਕਟਰ 32ਏ ਦੇ ਕਈ ਬਲਾਕ ਸੀਵਰ ਬੰਦ ਹੋਣ ਕਾਰਨ ਇਲਾਕੇ ਵੱਡੀ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ. ਅੱਜ ਪ੍ਰਧਾਨ ਇੰਦਰਪਾਲ ਸਿੰਘ ਨੇ ਨਿਊਜ਼ ਪੰਜਾਬ ਨੂੰ ਦੱਸਿਆ ਕਿ 2001 ਤੋਂ ਲੈ ਕੇ ਕਈ ਪਾਸੇ ਲਾਈਨਾਂ ਬੰਦ ਹੋਣ ਕਾਰਨ ਗੰਦਾ ਪਾਣੀ ਸੜਕਾਂ ਤੇ ਆ ਰਿਹਾ ਹੈ, ਕਈ ਘਰਾਂ ਦੇ ਅੱਗੇ ਗੰਦਾ ਪਾਣੀ ਖੜ੍ਹਾ ਹੈ, ਕੋਈ ਅਧਿਕਾਰੀ ਜਾਂ ਕੌਂਸਲਰ ਕੋਈ ਧਿਆਨ ਨਹੀਂ ਦੇ ਰਹੇ

.