ਰੇਲ ਹਾਦਸਾ – ਬੀਕਾਨੇਰ ਐਕਸਪ੍ਰੈੱਸ ਦੇ ਕੁਝ ਡੱਬੇ ਪਟੜੀ ਤੋਂ ਉਤਰੇ – ਹਾਦਸੇ ਕਾਰਨ 5 ਮੌਤਾਂ – ਰਾਹਤ ਕਾਰਜ ਜਾਰੀ

ਪੱਛਮੀ ਬੰਗਾਲ ਦੇ ਡੋਮੋਹਾਨੀ ‘ਚ ਵੀਰਵਾਰ ਨੂੰ ਪਟਨਾ-ਗੁਹਾਟੀ ਜਾ ਰਹੀ ਬੀਕਾਨੇਰ ਐਕਸਪ੍ਰੈੱਸ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ। ਮੁੱਢਲੀ ਜਾਣਕਾਰੀ ਅਨੁਸਾਰ ਰੇਲਗੱਡੀ ਦੇ ਪੰਜ ਤੋਂ ਛੇ ਡੱਬੇ ਪਟੜੀ ਤੋਂ ਉਤਰ ਗਏ ਅਤੇ ਪਟੜੀ ਦੇ ਨੇੜੇ ਪਲਟ ਗਏ। ਇਸ ਘਟਨਾ ‘ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਇਸ ਤੋਂ ਇਲਾਵਾ 20 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਇਸ ਦੌਰਾਨ ਇਕ ਯਾਤਰੀ ਨੇ ਦੱਸਿਆ ਹੈ ਕਿ ਟਰੇਨ ‘ਚ ਅਚਾਨਕ ਝਟਕਾ ਲੱਗਾ, ਜਿਸ ਤੋਂ ਬਾਅਦ ਡੱਬੇ ਪਲਟ ਗਏ। ਯਾਤਰੀ ਨੇ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਵੀ ਪ੍ਰਗਟਾਇਆ ਹੈ।ਬਾਅਦ ਦੀ ਸੂਚਨਾ ਅਨੁਸਾਰ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 5 ਤੇ ਪੁੱਜ ਗਈ ਹੈ ਜਦੋ ਕਿ 45 ਯਾਤਰੀ ਜਖਮੀ ਦੱਸੇ ਜਾ ਰਹੇ ਹਨ

ਇਸ ਦੌਰਾਨ ਰੇਲਵੇ ਨੇ ਹਾਦਸੇ ਦੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਵੀ ਕੀਤਾ ਹੈ। ਭਾਰਤੀ ਰੇਲਵੇ ਮੁਤਾਬਕ ਮ੍ਰਿਤਕਾਂ ਨੂੰ 5 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 1 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਨੂੰ 25,000 ਰੁਪਏ ਦਿੱਤੇ ਜਾਣਗੇ।

ਰੇਲਵੇ ਪ੍ਰਸ਼ਾਸਨ ਨੇ ਘਟਨਾ ਦੇ ਮੱਦੇਨਜ਼ਰ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। 0361 2731622, 0361 2731623 ਨੰਬਰਾਂ ਰਾਹੀਂ ਇਸ ਟਰੇਨ ਵਿੱਚ ਸਵਾਰ ਯਾਤਰੀਆਂ ਦੇ ਰਿਸ਼ਤੇਦਾਰ ਜਾਣਕਾਰੀ ਲੈ ਸਕਦੇ ਹਨ। ਇਸ ਤੋਂ ਇਲਾਵਾ ਅਲੀਪੁਰਦੁਆਰ ਰੇਲਵੇ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ 050 3466, 03564 255190 ਜਾਰੀ ਕੀਤਾ ਗਿਆ ਹੈ।
ਇਸ ਹਾਦਸੇ ‘ਤੇ ਭਾਰਤੀ ਰੇਲਵੇ ਨੇ ਵੀ ਬਿਆਨ ਜਾਰੀ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸ਼ਾਮ ਕਰੀਬ 5 ਵਜੇ ਵਾਪਰਿਆ। ਇਸ ਹਾਦਸੇ ‘ਚ ਟਰੇਨ ਦੇ ਕਰੀਬ 12 ਡੱਬੇ ਪ੍ਰਭਾਵਿਤ ਹੋਏ ਹਨ। ਡੀਆਰਐਮ ਅਤੇ ਏਡੀਆਰਐਮ ਦੁਰਘਟਨਾ-ਰਹਿਤ ਰੇਲ ਗੱਡੀ ਅਤੇ ਮੈਡੀਕਲ ਵੈਨ ਸਮੇਤ ਮੌਕੇ ‘ਤੇ ਪਹੁੰਚ ਗਏ ਹਨ।

( ਸੰਕੇਤਕ ਤਸਵੀਰ )