ਮੁੱਖ ਖ਼ਬਰਾਂਭਾਰਤ

ਗਾਜ਼ੀਆਬਾਦ ਵਿੱਚ GST ਵਿਭਾਗ ਦੇ ਡਿਪਟੀ ਕਮਿਸ਼ਨਰ ਨੇ 14ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਨਿਊਜ਼ ਪੰਜਾਬ

ਗਾਜ਼ੀਆਬਾਦ: 10 ਮਾਰਚ 2025

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਜੀਐਸਟੀ ਵਿਭਾਗ ਦੇ ਡਿਪਟੀ ਕਮਿਸ਼ਨਰ ਸੰਜੇ ਸਿੰਘ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। 59 ਸਾਲਾ ਸੰਜੇ ਸਿੰਘ ਅਚਾਨਕ ਆਪਣੀ ਹੀ ਸੋਸਾਇਟੀ ਦੀ 14ਵੀਂ ਮੰਜ਼ਿਲ ‘ਤੇ ਪਹੁੰਚ ਗਿਆ ਅਤੇ ਉੱਥੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

ਇਹ ਘਟਨਾ ਸੈਕਟਰ 75, ਥਾਣਾ ਸੈਕਟਰ 113 ਖੇਤਰ ਵਿੱਚ ਸਥਿਤ ਐਪੈਕਸ ਐਂਟੀਨਾ ਸੋਸਾਇਟੀ ਵਿੱਚ ਵਾਪਰੀ। ਇਹ ਖੁਲਾਸਾ ਹੋਇਆ ਕਿ ਸੰਜੇ ਸਿੰਘ ਕੈਂਸਰ ਤੋਂ ਪੀੜਤ ਸੀ ਅਤੇ ਲੰਬੇ ਸਮੇਂ ਤੋਂ ਡਿਪਰੈਸ਼ਨ ਵਿਚ ਰਹਿੰਦਾ ਸੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।