ਅੰਮ੍ਰਿਤਸਰ ਏਅਰਪੋਰਟ ਤੋਂ ਭੱਜਣ ਵਾਲੇ ਕੋਰੋਨਾ ਪਾਜ਼ੀਟਿਵ 13 ਯਾਤਰੀਆਂ ਤੇ ਸਖਤ ਕਾਰਵਾਈ – ਪੜ੍ਹੋ ਕੀ ਹੋਏ ਹੁਕਮ ਜਾਰੀ
ਕੱਲ ਵੀਰਵਾਰ ਇਟਲੀ ਤੋਂ ਅੰਮ੍ਰਿਤਸਰ ਪੁੱਜੀ ਫਲਾਈਟ ਜਿਸ ਵਿੱਚ 179 ਯਾਤਰੀਆਂ ਵਿੱਚੋਂ 125 ਕੋਵਿਡ ਪਾਜ਼ੇਟਿਵ ਪਾਏ ਗਏ ਸਨ । ਇਨ੍ਹਾਂ ਵਿੱਚੋਂ 13 ਯਾਤਰੀ ਫਰਾਰ ਦੱਸੇ ਜਾ ਰਹੇ ਹਨ। ਫਰਾਰ ਹੋਏ ਯਾਤਰੀਆਂ ‘ਚੋਂ 9 ਕੋਵਿਡ-ਸੰਕਰਮਿਤ ਅੰਮ੍ਰਿਤਸਰ ਏਅਰਪੋਰਟ ਤੋਂ ਹੀ ਗਾਇਬ ਹੋ ਗਏ ਜਦਕਿ 3 ਸੰਕਰਮਿਤ ਗੁਰੂ ਨਾਨਕ ਹਸਪਤਾਲ ਤੋਂ ਫਰਾਰ ਹੋਏ । ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਫਰਾਰ ਮਰੀਜ਼ਾਂ ‘ਤੇ ਮਹਾਂਮਾਰੀ ਅਤੇ ਆਫ਼ਤ ਪ੍ਰਬੰਧਨ ਐਕਟ ਤਹਿਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਡੀ ਸੀ ਨੇ ਕਿਹਾ ਹੈ ਕਿ ਜੇਕਰ ਇਹ ਸਾਰੇ ਲੋਕ ਸਵੇਰ ਤੱਕ ਗੁਰੂ ਨਾਨਕ ਹਸਪਤਾਲ ਨਾ ਪਹੁੰਚੇ ਤਾਂ ਇਨ੍ਹਾਂ ਦੀਆਂ ਤਸਵੀਰਾਂ ਮੀਡੀਆ ਵਿੱਚ ਵਾਇਰਲ ਕਰ ਦਿੱਤੀਆਂ ਜਾਣਗੀਆਂ।