ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਰੈਲੀ ਰੱਦ – ਜੇਪੀ ਨੱਢਾ ਨੇ ਕੀ ਦੱਸਿਆ ਕਾਰਨ, ਪੜ੍ਹੋ..
ਫਿਰੋਜ਼ਪੁਰ, 5 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਨੂੰ ਆਖਰੀ ਸਮੇਂ ‘ਤੇ ਰੱਦ ਕਰ ਦਿੱਤੀ ਗਈ। ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ ਇਸ ਦਾ ਕਾਰਨ ਖਰਾਬ ਮੌਸਮ ਜਾਂ ਕੋਰੋਨਾ ਹੋ ਸਕਦਾ ਹੈ। ਪਰ, ਹੁਣ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਖੁਦ ਇਸ ਦਾ ਕਾਰਨ ਦੱਸਿਆ ਹੈ। ਉਨ੍ਹਾਂ ਨੇ ਰੈਲੀ ਰੱਦ ਹੋਣ ਤੋਂ ਬਾਅਦ ਕਈ ਟਵੀਟ ਕੀਤੇ। ਉਹਨਾਂ ਲਿਖਿਆ- ਪੰਜਾਬ ਦੀ ਕਾਂਗਰਸ ਸਰਕਾਰ ਵਿਕਾਸ ਵਿਰੋਧੀ ਹੈ ਅਤੇ ਇਸ ਨੂੰ ਆਜ਼ਾਦੀ ਘੁਲਾਟੀਆਂ ਦੀ ਵੀ ਕੋਈ ਪ੍ਰਵਾਹ ਨਹੀਂ ਹੈ। ਸੜਕਾਂ ਤੇ ਲੱਗੇ ਲੰਬੇ ਜਾਮ ਕਾਰਨ ਅਤੇ security ਦੇ ਚਲਦੇ ਪ੍ਰਧਾਨ ਮੰਤਰੀ ਰੈਲੀ ਤੱਕ ਨਹੀਂ ਪੁੱਜ ਸਕੇ।