ਸੁਖਦੇਵ ਸਿੰਘ ਢੀਂਡਸਾ ਦਾ ਕਰੋਨਾ ਟੈਸਟ ਪਾਜ਼ੇਟਿਵ – ਅਗਲੇ ਦਿਨਾਂ ਤੱਕ ਰਹਿਣਗੇ ਇਕਾਂਤਵਾਸ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਹੈ| ਉਨ੍ਹਾਂ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ| ਪਾਰਟੀ ਵਲੋਂ ਸੀਨੀਅਰ ਆਗੂਆ ਅਤੇ ਵਰਕਰਾਂ ਨੂੰ ਜੋ ਸ੍ਰ. ਢੀਂਡਸਾ ਦੇ ਸੰਪਰਕ ਵਿਚ ਆਏ ਸਨ ਨੂੰ ਸਲਾਹ ਦਿੱਤੀ ਹੈ ਕਿ ਉਹ ਆਪੋ ਆਪਣੇ ਟੈਸਟ ਜਰੂਰ ਕਰਵਾ ਲੈਣ। ਸ੍ਰ ਢੀਂਡਸਾ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਫਿਰੋਜ਼ਪੁਰ ਵਿਚਲੀ ਰੈਲੀ ’ਚ ਸ਼ਾਮਲ ਹੋਣ ਸੀ ਉਹ ਹੁਣ ਰੈਲੀ ਵਿੱਚ ਨਹੀਂ ਜਾ ਰਹੇ ਅਤੇ ਅਗਲੇ ਦਿਨਾਂ ਤੱਕ ਇਕਾਂਤਵਾਸ ਰਹਿਣਗੇ।