ਖੋਜ਼ – ਕੋਰੋਨਾ ਪੌਜ਼ੇਟਿਵ ਮਰੀਜ਼ਾਂ ਨੂੰ ਹੁਣ ਇੱਕ ਗੋਲੀ ਖਾਣ ਨਾਲ ਤੰਦਰੁਸਤੀ ਮਿਲੇਗੀ – ਫ਼ਾਈਜ਼ਰ ਵੱਲੋਂ ਤਿਆਰ ਗੋਲੀ ਪੈਕਸਲੌਵਿਡ

ਵਾਸ਼ਿੰਗਟਨ – ਅਮਰੀਕਾ ਦੇ ਹੈਲਥ ਰੈਗੁਲੇਟਰਜ਼ ਵੱਲੋਂ ਕੋਰੋਨਾ ਵਾਇਰਸ ਦੇ ਇਲਾਜ ਲਈ ਪਹਿਲੀ ਗੋਲੀ ਨੂੰ ਪ੍ਰਵਾਨਗੀ ਦੇ ਦਿਤੀ ਗਈ ਹੈ।ਫ਼ਾਈਜ਼ਰ ਵੱਲੋਂ ਤਿਆਰ ਗੋਲੀ ਜਿਥੇ ਬੇਹੱਦ ਸਸਤੀ ਦੱਸੀ ਜਾ ਰਹੀ ਹੈ, ਉਥੇ ਹੀ ਇਹ ਕਿਸੇ ਮਰੀਜ਼ ਦੇ ਹਸਪਤਾਲ ਦਾਖ਼ਲ ਹੋਣ ਦੀ ਸੰਭਾਵਨਾ 90 ਫ਼ੀ ਸਦੀ ਤੱਕ ਘਟਾ ਦਿੰਦੀ ਹੈ।ਕੋਰੋਨਾ ਵਾਇਰਸ ਦੇ ਇਲਾਜ ਲਈ ਦੁਨੀਆਂ ਵਿਚ ਪ੍ਰਵਾਨਤ ਪਹਿਲੀ ਗੋਲੀ ਨੂੰ ਪੈਕਸਲੌਵਿਡ ਦਾ ਨਾਂ ਦਿਤਾ ਗਿਆ ਹੈ ਅਤੇ ਇਹ ਸਿਰਫ਼ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਨੂੰ ਦਿਤੀ ਜਾਵੇਗੀ।ਹੁਣ ਤੱਕ ਕੀਤੇ ਟਰਾਇਲਜ਼ ਮੁਤਾਬਕ ਇਨਫ਼ੈਕਸ਼ਨ ਹੋਣ ਤੋਂ ਪੰਜ ਦਿਨ ਦੇ ਅੰਦਰ ਗੋਲੀ ਖਾਣ ਨਾਲ ਬੇਹੱਦ ਫ਼ਾਇਦਾ ਹੁੰਦਾ ਹੈ।