ਧਮਾਕਾ – ਢਾਂਡਾ ਨੇ ਕਿਹਾ ਮੈਨੂੰ ਮਾਰਨ ਲਈ ਕੀਤਾ ਗਿਆ ਧਮਾਕਾ – ਕੁਝ ਸੈਕਿੰਡ ਪਹਿਲਾਂ ਹੀ ਨਿਕਲੇ ਸਨ ਮੌਕੇ ਤੋਂ
ਲੁਧਿਆਣਾ ਦੇ ਅਦਾਲਤੀ ਕੰਪਲੈਕਸ ਦੀ ਦੂਜੀ ਮੰਜ਼ਲ ਤੇ ਹੋਏ ਧਮਾਕੇ ਵਿੱਚ ਵਾਲ ਵਾਲ ਬਚੇ ਸੀਨੀਅਰ ਐਡਵੋਕੇਟ ਅਤੇ ਅਕਾਲੀ ਦਲ ਬਾਦਲ ਦੇ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਅਕਾਲੀ ਬਸਪਾ ਉਮੀਦਵਾਰ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਇੱਹ ਧਮਾਕਾ ਉਹਨੂੰ ਮਾਰਨ ਲਈ ਕੀਤਾ ਗਿਆ ਹੈ , ਸ਼੍ਰੀ ਢਾਂਡਾ ਨੇ ਦਾਹਵਾ ਕੀਤਾ ਕਿ ਉਹ ਧਮਾਕੇ ਵਾਲੀ ਥਾਂ ਨੇੜਿਓਂ ਸਿਰਫ 6-7 ਸੈਕਿੰਡ ਪਹਿਲਾਂ ਹੀ ਨਿਕਲੇ ਸਨ , ਉਹਨਾਂ ਕਿਹਾ ਕਿ ਮੈਂ ਪਹਿਲਾਂ ਹੀ ਆਪਣੇ ਤੇ ਕਾਤਲਾਨਾ ਹਮਲਾ ਹੋਣ ਬਾਰੇ ਪੰਜਾਬ ਸਰਕਾਰ ਅਤੇ ਉੱਚ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕਾ , ਇਸ ਤੋਂ ਇਲਾਵਾ ਮਾਨਯੋਗ ਹਾਈ ਕੋਰਟ ਨੂੰ ਵੀ ਸੂਚਿਤ ਕੀਤਾ ਹੈ। ਉਹਨਾਂ ਕਿਹਾ ਕਿ ਅੱਜ ਵਿਧਾਇਕ ਸਿਮਰਜੀਤ ਸਿੰਘ ਬੇਂਸ ਦੇ ਇੱਕ ਮਾਮਲੇ ਦੀ ਉਸੇ ਮੰਜ਼ਲ ਤੇ ਅਦਾਲਤ ਵਿੱਚ ਸੁਣਵਾਈ ਸੀ ਜਿਸ ਕਾਰਨ ਉਹ ਖ਼ੁਦ ਇਸ ਮੰਜ਼ਲ ਤੇ ਪੁਜੇ ਸਨ।