ਪੱਛਮੀ ਬੰਗਾਲ – ਕੋਲਕਤਾ ਨਗਰ ਨਿਗਮ (ਕੇਐਮਸੀ) ਚੋਣਾਂ ਦੇ ਨਤੀਜੇ ਇੱਕ ਪਾਸੜ
ਕੋਲਕਤਾ ਨਗਰ ਨਿਗਮ (ਕੇਐਮਸੀ) ਦੀਆਂ 19 ਦਸੰਬਰ ਨੂੰ ਹੋਈਆਂ ਚੋਣਾਂ ਵਿੱਚ ਲਗਭਗ 64 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਕੋਲਕਾਤਾ ਦੇ ਨਵੇਂ ਮੇਅਰ ਦੀ ਚੋਣ ਚੋਣ ਨਤੀਜਿਆਂ ਤੋਂ ਬਾਅਦ 23 ਦਸੰਬਰ ਨੂੰ ਹੋਵੇਗੀ। ਟੀਐਮਸੀ ਦੇ ਨਵੇਂ ਚੁਣੇ ਗਏ ਮੈਂਬਰ ਵੀਰਵਾਰ ਨੂੰ ਕੋਲਕਾਤਾ ਵਿੱਚ ਮਹਾਰਾਸ਼ਟਰ ਨਿਵਾਸ ਵਿੱਚ ਨਵੇਂ ਮੇਅਰ ਦੀ ਚੋਣ ਕਰਨਗੇ।
ਕੋਲਕਤਾ ਨਗਰ ਨਿਗਮ (ਕੇਐਮਸੀ) ਚੋਣਾਂ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੂੰ ਵੱਡੀ ਜਿੱਤ ਮਿਲੀ ਹੈ। ਟੀਐਮਸੀ 144 ਵਿੱਚੋਂ 132 ਵਾਰਡਾਂ ਵਿੱਚ ਜਾਂ ਤਾਂ ਜਿੱਤ ਗਈ ਹੈ ਜਾਂ ਅੱਗੇ ਚੱਲ ਰਹੀ ਹੈ। ਇਸ ਦੇ ਨਾਲ ਹੀ ਵਿਧਾਨ ਸਭਾ ਚੋਣਾਂ ‘ਚ ਮੁੱਖ ਵਿਰੋਧੀ ਪਾਰਟੀ ਵਜੋਂ ਉਭਰੀ ਭਾਜਪਾ ਤੀਜੇ ਨੰਬਰ ‘ਤੇ ਖਿਸਕਦੀ ਨਜ਼ਰ ਆ ਰਹੀ ਹੈ। ਹੁਣ ਤੱਕ ਦੇ ਰੁਝਾਨਾਂ ਵਿੱਚ ਇਸ ਨੂੰ ਸਿਰਫ਼ ਤਿੰਨ ਵਾਰਡਾਂ ਵਿੱਚ ਹੀ ਲੀਡ ਮਿਲੀ ਹੈ। ਖੱਬੇ ਪੱਖੀ ਚਾਰ ਸੀਟਾਂ ਨਾਲ ਅੱਗੇ ਹੈ।