ਤਾਮਿਲ ਨਾਡੂ: ਹੈਲੀਕਾਪਟਰ ਹਾਦਸੇ ਵਿੱਚ ਸੀਡੀਐੱਸ ਜਨਰਲ ਬਿਪਿਨ ਰਾਵਤ, ਪਤਨੀ ਸਮੇਤ 13 ਦੀ ਮੌਤ
ਨਿਊਜ਼ ਪੰਜਾਬ
ਕੋਇੰਬਟੂਰ, 8 ਦਸੰਬਰ
ਸੀਡੀਐੱਸ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਸਮੇਤ 13 ਜਣਿਆਂ ਦੀ ਅੱਜ ਤਾਮਿਲਨਾਡੂ ਵਿੱਚ ਹੋਏ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ। ਭਾਰਤੀ ਫੌਜ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਭਾਰਤੀ ਹਵਾਈ ਫੌਜ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਜਾਣਕਾਰੀ ਅਨੁਸਾਰ ਤਾਮਿਲ ਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੇ ਕੁਨੂਰ ਵਿੱਚ ਭਾਰਤੀ ਹਵਾਈ ਫੌਜ ਦਾ ਐੱਮਆਈ 17 ਵੀ 5 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਵਿੱਚ ਅਮਲੇ ਦੇ ਮੈਂਬਰਾਂ ਸਣੇ 14 ਜਣੇ ਸਵਾਰ ਸਨ। ਮੌਸਮ ਦੀ ਖਰਾਬੀ ਨੂੰ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਹੈਲੀਕਾਪਟਰ ’ਚ ਬ੍ਰਿਗੇਡੀਅਰ ਐੱਲਐੱਸ ਲਿਦੱੜ, ਲੈਫ. ਕਰਨਰਲ ਹਰਜਿੰਦਰ ਸਿੰਘ, ਨਾਇਕ ਗੁਰਸੇਵਕ ਸਿੰਘ, ਨਾਇਕ ਜਤਿੰਦਰ, ਨਾਇਕ ਵਿਵੇਕ ਕੁਮਾਰ, ਨਾਇਕ ਬੀ.ਸਾਈ ਤੇ ਹੌਲਦਾਰ ਸਤਪਾਲ ਸਵਾਰ ਸਨ। ਘਟਨਾ ਦੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇ ਦਿੱਤੀ ਗਈ ਹੈ