ਜਦੋਂ ਸੜਕ ਤੇ ਡਾਲਰਾਂ ਦਾ ਮੀਂਹ ਪੈਣ ਲੱਗਾ – ਲੋਕ ਕਾਰਾਂ ਵਿੱਚ ਭਰ ਕੇ ਲੈ ਗਏ ਡਾਲਰ
ਅਮਰੀਕਾ ਦੇ ਕੈਲੀਫੋਰਨੀਆ ‘ਚ ਸ਼ੁੱਕਰਵਾਰ ਨੂੰ ਡਾਲਰਾਂ ਦਾ ਮੀਂਹ ਪੈਣ ਲੱਗਾ , ਹਵਾ ਵਿੱਚ ਡਾਲਰ ਉੱਡਣ ਲੱਗੇ ਸੜਕਾਂ ਤੇ ਕਾਰਾ ਵਿੱਚ ਜਾ ਰਹੇ ਲੋਕਾਂ ਨੇ ਗੱਡੀਆਂ ਰੋਕ ਕੇ ਸੜਕ ਵਿਚਕਾਰੋਂ ਡਾਲਰਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ
ਘਟਨਾ ਅਨੁਸਾਰ ਸ਼ੁੱਕਰਵਾਰ ਸਵੇਰੇ ਕਰੀਬ 9.15 ਵਜੇ ਕਰੰਸੀ ਨੋਟਾਂ ਨਾਲ ਭਰਿਆ ਟਰੱਕ ਕਾਰਲਸਬੈਡ ਦੇ ਅੰਤਰਰਾਜੀ ਹਾਈਵੇਅ 5 ਤੋਂ ਲੰਘ ਰਿਹਾ ਸੀ। ਇਸ ਟਰੱਕ ਵਿੱਚ ਕਈ ਬੋਰੀਆਂ ਵਿੱਚ ਨੋਟ ਭਰੇ ਹੋਏ ਸਨ। ਤੇਜ਼ ਹਨੇਰੀ ਕਾਰਨ ਅਚਾਨਕ ਟਰੱਕ ਦਾ ਪਿਛਲਾ ਦਰਵਾਜ਼ਾ ਖੁੱਲ੍ਹ ਗਿਆ ਅਤੇ ਬੋਰੀਆਂ ਵੀ ਖੁੱਲ੍ਹ ਗਈਆਂ ਤਾਂ ਉਸ ਵਿੱਚ ਭਰੇ ਡਾਲਰ ਹਵਾ ਵਿੱਚ ਉੱਡਣ ਲੱਗੇ। ਇਹ ਨਜ਼ਾਰਾ ਦੇਖ ਆਸਪਾਸ ਦੇ ਲੋਕਾਂ ਨੇ ਵਾਹਨਾਂ ਨੂੰ ਰੋਕ ਕੇ ਡਾਲਰਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ , ਜਿਸ ਕਾਰਨ ਪੂਰਾ ਹਾਈਵੇ ਜਾਮ ਹੋ ਗਿਆ। ਹਾਲਾਂਕਿ, ਹੁਣ ਪੁਲਿਸ ਅਤੇ ਐਫਬੀਆਈ ਉਨ੍ਹਾਂ ਦੇ ਪਿੱਛੇ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਨੋਟ ਵਾਪਸ ਕਰ ਦੇਣ, ਨਹੀਂ ਤਾਂ ਸਾਰਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।