ਸ਼ਰਮਨਾਕ ਘਟਨਾ — ਵਾਪਸ ਮੋੜੇ ਜਹਾਜ ਦੇ 113 ਭਾਰਤੀ ਯਾਤਰੀ ਅੱਜ ਰਾਤ ਨੂੰ ਦੇਸ਼ ਪਰਤ ਆਉਣਗੇ — ਅਮਰੀਕਾ ਤੋਂ ਪਰਤੇ ਯਾਤਰੂਆਂ ਦੇ ਜਹਾਜ ਨੂੰ ਦਿੱਲੀ ਏਅਰ ਪੋਰਟ ਤੇ ਉਤਾਰਨ ਤੋਂ ਨਾਹ ਕਰ ਦਿਤੀ ਸੀ ਅਧਿਕਾਰੀਆਂ ਨੇ
Efforts of Chief Minister Captain Amarinder Singh & Rana Gurmit Singh Sodhi bear fruit
ਚੰਡੀਗੜ੍ਹ, 22 ਮਾਰਚ : (ਨਿਊਜ਼ ਪੰਜਾਬ ) – ਭਾਰਤੀ ਨਾਗਰਿਕਾਂ ਨੂੰ ਕੋਵਿਡ-19 ਤੋਂ ਬਚਣ ਲਈ ਸਰਕਾਰ ਵੱਲੋਂ ਤੈਅ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਅਤੇ ਐਨ.ਆਰ.ਆਈ ਮਾਮਲਿਆਂ ਸਬੰਧੀ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਐਮਸਟਰਡਮ ਦ ਹਵਾਈ ਅੱਡੇ ਤੇ ਫਸੇ 113 ਭਾਰਤੀ ਨਾਗਰਿਕ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਇਹ ਭਾਰਤੀ ਨਾਗਰਿਕ ਅਮਰੀਕਾ ਤੋਂ ਵਾਪਸੀ ਕਰਦਿਆਂ ਇਥੇ ਫਸ ਗਏ ਸਨ।
ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਦੇਸ਼ ਵਾਪਸ ਲਿਆਉਣ ਦੇ ਕੀਤੇ ਗਏ ਫੈਸਲੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਨੇ ਖੁਦ ਇਸ ਮਾਮਲੇ ਨੂੰ ਕੇਂਦਰ ਸਰਕਾਰ ਕੋਲ ਬਹੁਤ ਜ਼ੋਰ-ਸ਼ੋਰ ਨਾਲ ਚੁੱਕਿਆ ਸੀ ਅਤੇ ਇਸ ਸਬੰਧੀ ਕੇਂਦਰੀ ਮੰਤਰੀਆਂ ਨਾਲ ਕੀਤੀ ਸੀ ਜਿਨ੍ਹਾਂ ਵਿਚ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਨਾ ਕੇਵਲ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਗੰਭੀਰ ਯਤਨਾਂ ਨੂੰ ਤਸਲੀਮ ਕੀਤਾ ਸਗੋਂ ਇਨ੍ਹਾਂ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਵਾਅਦਾ ਵੀ ਕੀਤਾ ਸੀ। ਇਥੇ ਇਹ ਦੱਸਣਾ ਮੁਨਾਸਿਬ ਹੈ ਕਿ ਇਹ ਸਾਰੇ ਭਾਰਤੀ ਨਾਗਰਿਕ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਐਮਸਟਰਡੈਮ ਦੇ ਹਵਾਈ ਅੱਡੇ ਤੇ ਫਸ ਗਏ ਸਨ ਅਤੇ ਭਾਰਤ ਸਰਕਾਰ ਨੂੰ ਆਪਣੇ ਬਚਾਉ ਲਈ ਅਪੀਲਾਂ ਕਰ ਰਹੇ ਸਨ ਅਤੇ ਦੋਸ਼ ਲਗਾ ਰਹੇ ਸਨ ਕਿ ਜਦੋਂ ਉਹ ਨਵੀਂ ਦਿੱਲੀ ਹਵਾਈ ਅੱਡੇ ਤੋਂ 2 ਘੰਟੇ ਦੀ ਦੂਰੀ ਤੇ ਸਨ ਤਾਂ ਅਥਾਰਟੀ ਨੇ ਉਨ੍ਹਾਂ ਦੇ ਹਵਾਈ ਜਹਾਜ਼ ਨੂੰ ਭਾਰਤੀ ਜ਼ਮੀਨ ਤੇ ਉਤਰਨ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਦੇ ਜਹਾਜ਼ ਨੂੰ ਅੱਧ ਹਵਾਈ ਰਸਤਿਓਂ ਵਾਪਸ ਮੁੜਨਾ ਪਿਆ। ਇਸ ਤੋਂ ਪਹਿਲਾਂ ਕਰੋਨਾ ਵਾਇਰਸ ਦੇ ਸੰਭਾਵੀ ਖਤਰੇ ਨੂੰ ਟਾਲਣ ਲਈ ਸਾਰੀਆਂ ਅੰਤਰਰਾਸ਼ਟਰੀ ਉਡਾਨਾ ਦੇ ਭਾਰਤੀ ਹਵਾਈ ਖੇਤਰ ਵਿਚ ਦਾਖਲੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹੁਣ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਵਲੋਂ ਇਸ ਮਾਮਲੇ ਨੂੰ ਚੁੱਕਣ ਤੋਂ ਬਾਅਦ ਇਸਨੂੰ ਵਿਸ਼ੇਸ਼ ਮਾਮਲਾ ਮੰਨਦਿਆਂ ਭਾਰਤ ਵਿਚ ਦਾਖਲੇ ਦੀ ਪ੍ਰਵਾਨਗੀ ਦੇ ਦਿੱਤੀ ਹੈ।
Chandigarh, March 22:(News Punjab ) Requesting fellow countrymen to maintain social distancing and follow Government guidelines in wake of COVID-19 outbreak, the Sports, Youth Services and NRI affairs Minister, Punjab, Rana Gurmit Singh Sodhi today expressed solidarity with 113 Indians returning from US stranded at Schipol Airport (Amsterdam).
Expressing gratitude to Union Government and PM Narendra Modi to take prompt decision to bring back these Indian Nationals, Rana Sodhi divulged that Punjab Chief Minister Captain Amarinder Singh and he himself proactively took the matter with Union Government and met various ministers including Union Civil Aviation Minister Mr. Hardeep Singh Puri.He said that Union Government not only acknowledged their strenuous efforts in this regard and also promised to bring back these innocent Indians. Pertinently, these Indian nationals were stranded at Amsterdam Airport amid Corona Virus scare and had urged the government to rescue them. They alleged that authorities did not allow their flight to land, when it was just two hours away from New Delhi Airport and the flight of these passengers turned back mid air. Earlier all international flights have been banned from entering into the Indian airspace amid the spreading of Corona Virus. Now the Union Government has allowed them to enter India as a special case after Punjab Government take this matter came in light of Union Government. (file photo)