ਚਾਰ ਕਿਸਾਨਾਂ ਦੀ ਹੱਤਿਆ ਕਰਦੇ ਜੀਪ ਸਵਾਰ – ਟਵੀਟਰ ਤੇ ਆਈ ਵੀਡੀਓ – ਸਿਆਸੀ ਪਾਰਟੀਆਂ ਨੇ ਵੀਡੀਓ ਬਾਰੇ ਕੀਤਾ ਦਾਹਵਾ – ਵੇਖੋ ਵੀਡੀਓ
ਨਿਊਜ਼ ਪੰਜਾਬ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿੱਚ ਚਾਰ ਕਿਸਾਨਾਂ ਦੀ ਹੱਤਿਆ ਦੀ ਘਟਨਾ ਤੋਂ ਬਾਅਦ ਇੱਕ ਨਵਾਂ ਵੀਡੀਓ ਸਾਹਮਣੇ ਆਇਆ. ਇਸ ਵੀਡੀਓ ਵਿੱਚ, ਕਾਰ ਜੀਪ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਚੜ੍ਹਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਗੱਡੀ ਉੱਥੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਲਤਾੜਦੀ ਹੋਈ ਬਾਹਰ ਨਿਕਲ ਗਈ।
ਇੱਹ ਵੀਡੀਓ ਕਾਂਗਰਸ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਸਾਂਝਾ ਕੀਤਾ ਗਿਆ ਹੈ, ਇਸ ਵਿੱਚ ਲਿਖਿਆ ਗਿਆ ਹੈ. ਲਖੀਮਪੁਰ ਖੇੜੀ ਦਾ ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ ਦ੍ਰਿਸ਼, ਹਾਲਾਂਕਿ ਵੀਡੀਓ ਵਿੱਚ ਸਪੱਸ਼ਟ ਤੌਰ ਤੇ ਨਹੀਂ ਦਿਖਾਇਆ ਗਿਆ ਕਿ ਕੌਣ ਗੱਡੀ ਚਲਾ ਰਿਹਾ ਸੀ. ਭਾਵੇ ਇਸ ਵੀਡੀਓ ਦੀ ਅਧਿਕਾਰਤ ਤੋਰ ਤੇ ਕੋਈ ਪੁਛਟੀ ਨਹੀਂ ਕੀਤੀ ਗਈ , ਕਾਂਗਰਸ ਵਲੋਂ ਟਵੀਟ ਕਰਨ ਤੋਂ ਇਲਾਵਾ ਆਪ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਟਵਿੱਟਰ ‘ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ।
TW: Extremely disturbing visuals from #LakhimpurKheri
The silence from the Modi govt makes them complicit. pic.twitter.com/IpbKUDm8hJ
— Congress (@INCIndia) October 4, 2021
(ਤਸਵੀਰਾਂ ਟਵੀਟਰ )