ਸਾਇਕਲ ਸਨਅਤਕਾਰ ਅਤੇ UCPMA ਦੇ ਮੈਂਬਰ ਇੱਹ ਖਬਰ ਜ਼ਰੂਰ ਪੜ੍ਹਣ ਅਤੇ ਚੰਗੇ ਭਵਿੱਖ ਦੀ ਕਾਮਨਾ ਕਰਨ
ਨਿਊਜ਼ ਪੰਜਾਬ
ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਨੂਫੈਕਚ੍ਰਰਜ਼ ਐਸੋਸਿਏਸ਼ਨ ਚੋਣਾਂ ਵਿੱਚ ਮੈਂਬਰਾਂ ਦੇ ਭਰਵੇਂ ਹੁੰਗਾਰੇ ਦੇ ਅਨੁਮਾਨ ਤੋਂ ਬਾਅਦ ਸਾਇਕਲ ਸਨਅਤਕਾਰਾਂ ਦੇ ਆਗੂਆਂ ਨੇ ਖੁੱਲ੍ਹ ਕੇ ਭੋਗਲ ਟੀਮ ਦੀ ਜਿੱਤ ਦੇ ਦਾਹਵੇ ਕੀਤੇ ਹਨ। ਚੋਣਾਂ ਤੇ ਤਿਰਸ਼ੀ ਨਜ਼ਰ ਰੱਖਣ ਵਾਲੇ ਲੋਕਾਂ ਦਾ ਕਹਿਣਾ ਕਿ ਇਸ ਵਾਰ ਭੋਗਲ ਟੀਮ ਦੀ ਜਿੱਤ ਇੱਕ ਇਤਿਹਾਸਕ ਜਿੱਤ ਦਰਜ਼ ਹੋਵੇਗੀ। ਇਹਨਾਂ ਸੂਤਰਾਂ ਨੇ ਸ਼ੰਕਾ ਜਿਤਾਈ ਹੈ ਕਿ ਭੋਗਲ ਗਰੁੱਪ ਦੀ ਲੀਡ ਰੋਕਣ ਲਈ ਵਿਰੋਧੀ ਧਿਰ ਵਲੋਂ ਵੋਟਾਂ ਦੌਰਾਨ ਰੌਲਾ -ਰੱਪਾ ਅਤੇ ਝਗੜੇ ਖੜ੍ਹੇ ਕੀਤੇ ਜਾ ਸਕਦੇ ਹਨ। ਭੋਗਲ ਵਿਰੋਧੀ ਟੀਮ ਜੋ ਚੋਣਾਂ ਵਿਚ ਮੈਂਬਰਾਂ ਦੀ ਹਮਾਇਤ ਤੋਂ ਪੱਛੜ ਰਹੀ ਹੈ ਬਾਰੇ ਕੁੱਝ ਆਗੂਆਂ ਨੇ ਸਪਸ਼ਟ ਕੀਤਾ ਕਿ ਚਾਵਲਾ ਆਪਣੀ ਈਗੋ ਨੂੰ ਬਚਾਉਣ ਲਈ ਅਤੇ ਪਿਛਲੇ ਦੋ ਸਾਲਾਂ ਦੀ ਜ਼ੀਰੋ ਕਾਰਗੁਜ਼ਾਰੀ ਤੋਂ ਮੈਂਬਰਾਂ ਦਾ ਧਿਆਨ ਹਟਾਉਣ ਲਈ ਧਰਮ ਦਾ ਸਹਾਰਾ ਲੈਣ ਤੋਂ ਬਾਅਦ ਹੁਣ ਕੁੱਝ ਵੀ ਕਰ ਸਕਦਾ ਹੈ।
ਜੇਤੂ ਹੋ ਰਹੇ ਭੋਗਲ ਗਰੁੱਪ ਨੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤਮਈ ਰਹਿ ਕੇ ਲੋਕਤੰਤਰ ਢੰਗ ਨਾਲ ਵੋਟਾਂ ਵਿੱਚ ਹਿੱਸਾ ਲੈਣ , ਇਸ ਸਮੇਂ ਚੀਨ ਸਮਰੱਥਕ ਇੰਪੋਰਟਰਾਂ ਤੋਂ ਐਸੋਸਿਏਸ਼ਨ ਨੂੰ ਬਚਾਅ ਕੇ ਲੁਧਿਆਣਾ ਦੇ ਕਿਰਤੀ ਸਨਅਤਕਾਰਾਂ ਦੇ ਹਵਾਲੇ ਕਰਨ ਦੀ ਲੋੜ ਹੈ ਜਿਸ ਨਾਲ ਸਾਇਕਲ ਉਦਯੋਗ ਦੇ ਘਰੇਲੂ ਅਤੇ ਛੋਟੇ ਸਨਅਤਕਾਰਾਂ ਦੀਆਂ ਨਵੀਂ ਤਕਨੀਕ ਅਤੇ ਰਾ-ਮਟੀਰੀਅਲ ਵਰਗੀਆਂ ਮੁਸ਼ਕਲਾਂ ਦੂਰ ਹੋ ਸਕਣ। ਮੈਂਬਰਾਂ ਦਾ ਕਹਿਣਾ ਕਿ ਜਿਸ ਤਰ੍ਹਾਂ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਪਹਿਲਾਂ ਅੰਗਰੇਜ਼ ਰਾਜ ਵਿਚ ਮਸ਼ੀਨਾਂ ਤਿਆਰ ਕਰਨ ਦੀਆਂ ਲੱਗੀਆਂ ਪਾਬੰਦੀਆਂ ਦੀ ਉਲੰਘਣਾ ਕਰ ਕੇ ਸ੍ਰ.ਮਹਿੰਦਰ ਸਿੰਘ ਭੋਗਲ ਨੇ ਪੰਜਾਬ ਦੇ ਉਦਯੋਗ ਨੂੰ ਸਨਅਤੀਕਰਨ ਵੱਲ ਤੋਰਿਆ , ਉਹਨਾਂ ਸਨਅਤ ਨੂੰ ਤਕਨੀਕੀ ਸਹੂਲਤਾਂ ਦੇਣ ਵਾਸਤੇ ਲੁਧਿਆਣਾ ਵਿੱਚ ਸੈਂਟਰਲ ਟੂਲ ਰੂਮ ਅਤੇ ਆਰ ਐਂਡ ਡੀ ਸੈਂਟਰ ਵਰਗੀਆਂ ਵੱਡੀਆਂ ਸੰਸਥਾਵਾਂ ਸਥਾਪਤ ਕਰਵਾਉਣ ਲਈ ਯੋਗਦਾਨ ਪਾਇਆ ,
ਸਭ ਤੋਂ ਵੱਡੀ ਗੱਲ ਸ੍ਰ.ਭੋਗਲ ਨੇ ਆਪਣੀ ਤਕਨੀਕੀ ਸੂਝ ਨਾਲ ਕੋਲਡ ਫੋਰਜ਼ਿੰਗ ਤਕਨੀਕ ਦਿੱਤੀ ਅਤੇ ਕੋਲਡ ਫੋਰਜ਼ ਬੀ ਬੀ ਐਕਸਲ ਅਤੇ ਪੈਡਲ ਨਾਲ ਸਬੰਧਿਤ ਛੋਟੇ ਛੋਟੇ ਪਾਰਟਸ ਤੋਂ ਇਲਾਵਾ 45 ਪਾਰਟਸ ਕੋਲਡ ਫੋਰਜ਼ਿੰਗ ਵਿੱਚ ਬਣਾਉਣੇ ਆਰੰਭ ਕਰਵਾਏ ਜੋ ਅੱਜ ਵੀ ਭੋਗਲਾਂ ਦੀਆਂ ਫੈਕਟਰੀਆਂ ਵਿਚ ਬਣਦੇ ਵੇਖੇ ਜਾ ਸਕਦੇ ਹਨ। ਸ੍ਰ.ਮਹਿੰਦਰ ਸਿੰਘ ਭੋਗਲ ,ਸ੍ਰ. ਅਜੀਤ ਸਿੰਘ ਕੁਲਾਰ ਅਤੇ ਸ੍ਰ. ਸਰਦਾਰਾ ਸਿੰਘ ਨਵਯੁਗ ਨੇ ਹੋਰ ਸਨਅਤੀ ਆਗੂਆਂ ਨਾਲ ਮਿਲਕੇ ਸਾਇਕਲ ਸਨਅਤਕਾਰਾਂ ਨੂੰ ਇਕੱਠੇ ਕੀਤਾ ਅਤੇ ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਨੂਫੈਕਚ੍ਰਰਜ਼ ਐਸੋਸਿਏਸ਼ਨ ਦੀ ਸਥਾਪਨਾ ਕੀਤੀ ਅਤੇ ਸਾਇਕਲ ਉਦਯੋਗ ਨੂੰ ਇੱਕ ਵੱਡਾ ਪਲੇਟਫਾਰਮ ਦਿੱਤਾ , ਇਹਨਾਂ ਆਗੂਆਂ ਨੇ ਆਪਣੇ ਨਿਜ਼ੀ ਲਾਭ ਦੀ ਥਾਂ ਐਸੋਸਿਏਸ਼ਨ ਨੂੰ 5000 ਗੱਜ ਦਾ ਮੌਜ਼ੂਦਾ ਪਲਾਟ ਲੈ ਕੇ ਦਿੱਤਾ ਜਿਥੇ ਅੱਜ ਕਬਜ਼ਾ ਕਰਨ ਲਈ ਕਈ ਉਦਯੋਗ ਵਿਰੋਧੀ ਲੋਕ ਨਜ਼ਰਾਂ ਟਿਕਾ ਕੇ ਬੈਠੇ ਹਨ।
ਐਸੋਸਿਏਸ਼ਨ ਵਿੱਚ ਪਿਛਲੇ ਸਮੇ ਵਿੱਚ ਸਾਇਕਲ ਉਦਯੋਗ ਦੀ ਬੇਹਤਰੀ ਲਈ ਕੋਈ ਠੋਸ ਯਤਨ ਨਹੀਂ ਹੋ ਸਕਿਆ , ਕੋਵਿਡ ਕਾਰਨ ਉਦਯੋਗ ਨੂੰ ਵੱਡਾ ਧੱਕਾ ਲਗਿਆ , ਇਸ ਸਮੇ ਉਦਯੋਗ ਨੂੰ ਮਾਸਕ , ਥਰਮਾਮੀਟਰ , ਸੈਨੇਟਾਈਜ਼ਰ ਵੇਚਣ ਦੀ ਲੋੜ ਨਹੀਂ ਸੀ , ਇਹ ਵਸਤੂਆਂ ਤਾ ਹਰ ਦੁਕਾਨਦਾਰ ਵੇਚ ਰਿਹਾ ਸੀ ਪਰ ਸਨਅਤਕਾਰਾਂ ਨੂੰ ਬੈੰਕ ਦੀਆਂ ਮੁਸ਼ਕਲਾਂ , ਬਿਜਲੀ ਬਿਲਾਂ , ਰਾ-ਮਟੀਰੀਅਲ , ਉਤਪਾਦਨ ਵੇਚਣ ,ਅਤੇ ਦੂਰ ਦੁਰਾਡੇ ਦੀਆਂ ਪਾਰਟੀਆਂ (ਦੁਕਾਨਦਾਰਾਂ ) ਕੋਲ ਫਸੀਆਂ ਲੱਖਾਂ ਰੁਪਏ ਦੀਆਂ ਰਕਮਾਂ ਬਾਰੇ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਕੀਤਾ। ਅਜਿਹੀ ਸਥਿਤੀ ਵਿੱਚ ਸਾਇਕਲ ਸਨਅਤਕਾਰਾਂ ਦਾ ਪ੍ਰਮਾਤਮਾਂ ਤੋਂ ਬਾਅਦ ਇੱਕੋ ਐਸੋਸਿਏਸ਼ਨ ਹੀ ਇੱਕ ਸਹਾਰਾ ਸੀ ਜਿਸ ਵਿੱਚ ਉਹਨਾਂ ਨੂੰ ਨਿਰਾਸ਼ਤਾ ਹੀ ਪ੍ਰਾਪਤ ਹੋਈ।
ਅਜਿਹੀ ਸਥਿਤੀ ਵਿੱਚ ਸਨਅਤੀ ਆਗੂਆਂ ਬੜੀ ਸੋਚ ਸਮਝ ਦੇ ਨਾਲ ਐਸੋਸਿਏਸ਼ਨ ਨੂੰ 50 ਸਾਲਾਂ ਬਾਅਦ ਭੋਗਲ ਪਰਿਵਾਰ ਦੇ ਹਵਾਲੇ ਕਰਨ ਦਾ ਫੈਂਸਲਾ ਕੀਤਾ , ਚਾਹੀਦਾ ਤਾਂ ਇਹ ਸੀ ਕਿ ਸਾਰੇ ਸ੍ਰ. ਮਹਿੰਦਰ ਸਿੰਘ ਭੋਗਲ ਦੀਆਂ ਸੇਵਾਵਾਂ ਨੂੰ ਸਮਰਪਿਤ ਹੁੰਦੇ ਹੋਏ ਸ੍ਰ. ਅਵਤਾਰ ਸਿੰਘ ਭੋਗਲ ਦੀ ਅਗਵਾਈ ਵਾਲੀ ਟੀਮ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰਦੇ ਪਰ ਨਿਜ਼ੀ ਸੁਆਰਥ ਨੇ ਅਜਿਹਾ ਨਹੀਂ ਹੋਣ ਦਿੱਤਾ ਪਰ ਮੈਂਬਰਾਂ ਨੇ ਉਹਨਾਂ ਨੂੰ ਸਮਰਪਿਤ ਹੁੰਦਿਆਂ ਭੋਗਲ ਪਰਿਵਾਰ ਦੀਆਂ ਸੇਵਾਵਾਂ ਵੇਖਦਿਆਂ ਉਹਨਾਂ ਦੇ ਸਪੁੱਤਰ ਅਵਤਾਰ ਸਿੰਘ ਭੋਗਲ ਦੀ ਟੀਮ ਨੂੰ ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਜੈਮਕੋ , ਮੀਤ ਪ੍ਰਧਾਨ ਸਤਨਾਮ ਸਿੰਘ ਮੱਕੜ , ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ , ਸਕੱਤਰ ਰੂਪਕ ਸੂਦ (ਸਪੁੱਤਰ ਸ਼੍ਰੀ ਜੀਵਨ ਸੂਦ ) , ਜੁਆਇੰਟ ਸਕੱਤਰ ਵਲੈਤੀ ਰਾਮ ਦੁਰਗਾ , ਪ੍ਰਾਪੇਗੰਡਾ ਸਕੱਤਰ ਰਾਜਿੰਦਰ ਸਿੰਘ ਸਰਹਾਲੀ ਅਤੇ ਵਿੱਤ ਸਕੱਤਰ ਅੱਛਰੂ ਰਾਮ ਗੁਪਤਾ ਸ਼ਾਮਲ ਹਨ ਨੂੰ ਖੁਲ੍ਹ ਕੇ ਹਮਾਇਤ ਦੇ ਰਹੇ ਹਨ।
ਮੈਂਬਰ ਉਮੀਦ ਕਰ ਰਹੇ ਹਨ ਕਿ 4 ਸਤੰਬਰ ਤੋਂ ਐਸੋਸਿਏਸ਼ਨ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰੇਗੀ ਅਤੇ ਨਿੱਕੇ ਨਿੱਕੇ ਝਗੜਿਆਂ ਤੋਂ ਮੁਕਤ ਹੋ ਕੇ ਸਾਇਕਲ ਸਨਅਤ ਦੀ ਤਰੱਕੀ ਲਈ ਯਤਨਸ਼ੀਲ ਹੋ ਜਾਵੇਗੀ।