ਹਰਿਆਣਾ ਵਿੱਚ ਹੋਏ ਲਾਠੀਚਾਰਜ ਕਾਰਨ ਇੱਕ ਜਖ਼ਮੀ ਕਿਸਾਨ ਦੀ ਮੌਤ – ਗੁਰਨਾਮ ਸਿੰਘ ਚਢੂਨੀ ਨੇ ਪ੍ਰਗਟਾਇਆ ਦੁੱਖ

 

ਨਿਊਜ਼ ਪੰਜਾਬ
ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿਚ ਬੀਤੇ ਦਿਨੀ ਅੰਦੋਲਨਕਾਰੀ ਕਿਸਾਨਾਂ ‘ ਤੇ ਹੋਏ ਪੁਲਸ ਦੇ ਲਾਠੀਚਾਰਜ ਤੋਂ ਬਾਅਦ ਜਖ਼ਮੀ ਇਕ ਕਿਸਾਨ ਦੀ ਮੌਤ ਦੀ ਖ਼ਬਰ ਹੈ । ਇਹ ਕਿਸਾਨ ਵੀ ਪ੍ਰਦਰਸ਼ਨ ‘ ਚ ਸ਼ਾਮਲ ਸੀ ਅਤੇ ਪੁਲਸ ਵਲੋਂ ਕੀਤੀ ਗਈ ਲਾਠੀਚਾਰਜ ਵਿੱਚ ਫੱਟੜ ਹੋਇਆ ਦੱਸਿਆ ਜਾਂਦਾ ਹੈ । ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ । ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਟਵੀਟ ਤੇ ਦਿੱਤੀ ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਸੁਸ਼ੀਲ ਕਾਜਲ , ਕਰਨਾਲ ਜ਼ਿਲ੍ਹੇ ਦੇ ਰਾਏਪੁਰ ਜਾਟਾਨ ਪਿੰਡ ਦਾ ਵਸਨੀਕ ਸੀ ਅਤੇ ਢੇਡ ਏਕੜ ਦਾ ਮਾਲਕ ਸੀ ਅਤੇ ਪਿਛਲੇ ਸਮੇ ਤੋਂ ਕਿਸਾਨ ਅੰਦੋਲਨ ਵਿੱਚ ਹਿੱਸਾ ਲੈ ਰਿਹਾ ਸੀ।