ਡਰੱਗ ਨਾਲ ਜੁੜੇ ਮਾਮਲੇ ਦੇ ਸਬੰਧ ਵਿੱਚ ਅਭਿਨੇਤਾ ਅਰਮਾਨ ਕੋਹਲੀ ਗ੍ਰਿਫ਼ਤਾਰ

 

ਨਿਊਜ਼ ਪੰਜਾਬ
ਫ਼ਿਲਮੀ ਅਦਾਕਾਰ ਅਤੇ ਬਿੱਗ ਬੌਸ ਦੇ ਸਾਬਕਾ ਪ੍ਰਤੀਯੋਗੀ ਅਰਮਾਨ ਕੋਹਲੀ ਨੂੰ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਅੱਜ ਸੀਟੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਰਮਾਨ ਕੋਹਲੀ ਦੇ ਘਰ ਉੱਤੇ ਹਾਲ ਹੀ ਵਿੱਚ ਐਨਸੀਬੀ ਨੇ ਛਾਪਾ ਮਾਰਿਆ ਸੀ। ਤੁਹਾਨੂੰ ਦੱਸ ਦੇਈਏ ਕਿ 28 ਅਗਸਤ ਸ਼ਨੀਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਉਰੋ ਦੇ ਅਧਿਕਾਰੀਆਂ ਨੇ ਇੱਕ ਡਰੱਗ ਨਾਲ ਜੁੜੇ ਮਾਮਲੇ ਦੇ ਸਬੰਧ ਵਿੱਚ ਅਭਿਨੇਤਾ ਦੇ ਘਰ ਮੁੰਬਈ ਵਿੱਚ ਛਾਪਾ ਮਾਰਿਆ ਸੀ । ਦੱਸਿਆ ਜਾ ਰਿਹਾ ਹੈ ਕਿ ਅਰਮਾਨ ਦੇ ਘਰ ਛਾਪੇਮਾਰੀ ਦੌਰਾਨ ਐਨਸੀਬੀ ਨੇ ਕਥਿਤ ਤੋਰ ਤੇ ਕੁਝ ਮਾਤਰਾ ਵਿੱਚ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ।