UCPMA ਚੋਣਾਂ – ਹਵਾ ਇੱਕ ਤਰਫ਼ਾ – ਸੇਠ , ਵਿਸ਼ਵਕਰਮਾਂ , ਠੁਕਰਾਲ ,ਡੀਕੋ – ਪੰਜਾਬ ਸਰਕਾਰ ਤੋਂ ਸਨਅਤੀ ਮਸਲੇ ਕਰਵਾਵਾਂਗੇ ਹੱਲ
ਰਿਪੋਰਟ – ਸੋਨੂ ਮੱਕੜ
ਲੁਧਿਆਣਾ – ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਨੂਫੈਕਚ੍ਰਰਜ਼ ਐਸੋਸਿਏਸ਼ਨ ਦੀਆਂ ਚੋਣਾਂ ਵਿਚ ਸਰਗਰਮੀਆਂ ਪੂਰੇ ਜੋਬਨ ਤੇ ਪੁੱਜ ਗਈਆਂ ਹਨ , ਸਾਇਕਲ ਸਨਅਤ ਦੇ ਹਰ ਵਰਗ ਦੇ ਉਦਯੋਗਪਤੀ ਖੁਲ੍ਹ ਕੇ ਯੂਨਾਈਟਿਡ ਅਲਾਇੰਸ ਦੀ ਅਵਤਾਰ ਸਿੰਘ ਭੋਗਲ ਦੀ ਅਗਵਾਈ ਵਾਲੀ ਟੀਮ ਦੀ ਹਮਾਇਤ ਕਰ ਰਹੇ ਹਨ।
ਯੂਨਾਈਟਿਡ ਅਲਾਇੰਸ ਦੇ ਆਗੂ ਸ਼੍ਰੀ ਕੇ ਕੇ ਸੇਠ ਅਤੇ ਸ੍ਰ.ਚਰਨਜੀਤ ਸਿੰਘ ਵਿਸ਼ਵਕਰਮਾਂ ਨੇ ਨਿਊਜ਼ ਪੰਜਾਬ ਨੂੰ ਦੱਸਿਆ ਕਿ ਐਸੋਸਿਏਸ਼ਨ ਦੇ ਮੈਂਬਰ ਅਵਤਾਰ ਸਿੰਘ ਭੋਗਲ ਦੀ ਅਗਵਾਈ ਵਾਲੀ ਟੀਮ ਨੂੰ ਭਰਵਾ ਸਾਥ ਦੇ ਰਹੇ ਹਨ , ਯੂਨਾਈਟਿਡ ਅਲਾਇੰਸ ਦੇ ਬੁਲਾਰੇ ਸ੍ਰ.ਚਰਨਜੀਤ ਸਿੰਘ ਵਿਸ਼ਵਕਰਮਾਂ ਨੇ ਕਿਹਾ ਚੋਣਾਂ ਵਿੱਚ ਉਤਾਰੀ ਟੀਮ ਜਿਸ ਵਿਚ ਪ੍ਰਧਾਨ ਅਵਤਾਰ ਸਿੰਘ ਭੋਗਲ , ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਜੈਮਕੋ , ਮੀਤ ਪ੍ਰਧਾਨ ਸਤਨਾਮ ਸਿੰਘ ਮੱਕੜ , ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ , ਸਕੱਤਰ ਰੂਪਕ ਸੂਦ (ਸਪੁੱਤਰ ਸ਼੍ਰੀ ਜੀਵਨ ਸੂਦ ), ਜੁਆਇੰਟ ਸਕੱਤਰ ਵਲੈਤੀ ਰਾਮ ਦੁਰਗਾ , ਪ੍ਰਾਪੇਗੰਡਾ ਸਕੱਤਰ ਰਾਜਿੰਦਰ ਸਿੰਘ ਸਰਹਾਲੀ , ਵਿੱਤ ਸਕੱਤਰ ਅੱਛਰੂ ਰਾਮ ਗੁਪਤਾ ਸ਼ਾਮਲ ਹਨ ਨੂੰ ਵੋਟਰਾਂ ਵਲੋਂ ਵੱਡਾ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਸਨਅਤੀ ਇਲਾਕਿਆਂ ਦੇ ਸੀਨੀਅਰ ਆਗੂ ਅਤੇ ਕੌਂਸਲਰਪਤੀ ਸ੍ਰ.ਜਸਵਿੰਦਰ ਸਿੰਘ ਠੁਕਰਾਲ ਅਤੇ ਸ੍ਰ.ਇਕਬਾਲ ਸਿੰਘ ਸੋਨੂ ਡੀਕੋ ( ਸਪੁੱਤਰ ਸ੍ਰ.ਦਲਜੀਤ ਸਿੰਘ ਡੀਕੋ ) ਨੇ ਇੱਕ ਬਿਆਨ ਵਿਚ ਕਿਹਾ ਕਿ ਭੋਗਲ ਦੀ ਅਗਵਾਈ ਹੇਠਲੀ ਟੀਮ ਦੀ ਜਿੱਤ ਯਕੀਨੀ ਹੈ ਅਤੇ ਮੈਂਬਰਾਂ ਦੇ ਮਿਲ ਰਹੇ ਸਹਿਯੋਗ ਨੂੰ ਵੇਖ ਕਿ ਲਗਦਾ ਕਿ ਹਵਾ ਇੱਕ ਤਰਫ਼ਾ ਹੀ ਚੱਲ ਰਹੀ ਹੈ ਅਤੇ ਇੱਹ ਟੀਮ ਭਾਰੀ ਬਹੁ – ਮੱਤ ਨਾਲ ਜਿੱਤ ਹਾਸਲ ਕਰੇਗੀ। ਆਗੂਆਂ ਨੇ ਕਿਹਾ ਉਕਤ ਟੀਮ ਦੀ ਜਿੱਤ ਦੇ ਨਾਲ ਹੀ ਸਨਅਤਕਾਰਾਂ ਦੇ ਮਸਲੇ ਹੱਲ ਕਰਨ ਲਈ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰਵਾਈਆਂ ਜਾਣਗੀਆਂ ਅਤੇ ਉਹਨਾਂ ਦੇ ਹੱਲ ਲੱਭ ਲਏ ਜਾਣਗੇ