ucpma ਚੋਣਾਂ – ਲਗਾਤਾਰ ਕਈ ਸਾਲਾਂ ਤੋਂ ਸੇਵਾ ਕਰਦੇ ਆ ਰਹੇ ਭੋਗਲ ਪਰਿਵਾਰ ਤੇ ਪਈ ਜੁੰਮੇਵਾਰੀ ਨੂੰ ਸਨਅਤਕਾਰਾਂ ਵਲੋਂ ਭਰਵੇ ਹੁੰਗਾਰੇ ਨਾਲ ਪ੍ਰਵਾਨਗੀ

ਰਿਪੋਰਟ – ਸੋਨੂ ਮੱਕੜ
ਲੁਧਿਆਣਾ – ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਨੂਫੈਕਚ੍ਰਰਜ਼ ਐਸੋਸਿਏਸ਼ਨ ਦੀਆਂ ਚੋਣਾਂ ਵਿੱਚ ਇੱਕ ਤਰਫ਼ਾ ਹਵਾ ਚਲਦੀ ਨਜ਼ਰ ਆ ਰਹੀ ਹੈ , ਐਸੋਸਿਏਸ਼ਨ ਦੇ ਮੈਂਬਰਾਂ ਅਤੇ ਆਗੂਆਂ ਵਲੋਂ ਸਵਰਗੀ ਸਰਦਾਰ ਮੁਹਿੰਦਰ ਸਿੰਘ ਭੋਗਲ ਦੇ ਸਪੁੱਤਰ ਅਵਤਾਰ ਸਿੰਘ ਭੋਗਲ ਦੀ ਅਗਵਾਈ ਹੇਠ ਟੀਮ ਲਿਆਉਣ ਦਾ ਭਰਵਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਸਵਰਗੀ ਸਰਦਾਰ ਮੁਹਿੰਦਰ ਸਿੰਘ ਭੋਗਲ ਜਿਹਨਾਂ ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਨੂਫੈਕਚ੍ਰਰਜ਼ ਐਸੋਸਿਏਸ਼ਨ ਦੀ ਪੁਰਾਣੇ ਆਗੂਆਂ ਨਾਲ ਮਿਲਕੇ ਸਥਾਪਨਾ ਕੀਤੀ ਸੀ ਅਤੇ ਉਹਨਾਂ ਦੇ ਪਰਿਵਾਰ ਵਲੋਂ ਐਸੋਸਿਏਸ਼ਨ ਵਿਚ ਕਰਮ ਸਿੰਘ ਭੋਗਲ ucpma ਆਈ ਟੀ ਆਈ ( ਭਾਰਤ ਅਤੇ ਪੰਜਾਬ ਸਰਕਾਰ ਵਲੋਂ ਮਨਜ਼ੂਰ ) ਲਈ ਲੱਖਾਂ ਰੁਪਏ ਦੇ ਸੋਫਟਵੇਅਰ ਅਤੇ ਕੰਪਿਊਟਰ ਦੇ ਕੇ ਕਾਮਯਾਬੀ ਦੀਆਂ ਸਿਖਰਾਂ ਤੇ ਪਹੁੰਚਾਇਆ , ਲਗਾਤਾਰ ਕਈ ਸਾਲਾਂ ਤੋਂ ਸੇਵਾ ਕਰਦੇ ਆ ਰਹੇ ਭੋਗਲ ਪਰਿਵਾਰ ਨੇ ਕਦੇ ਵੀ ਐਸੋਸਿਏਸ਼ਨ ਵਿੱਚ ਕੋਈ ਅਹੁਦਾ ਨਹੀਂ ਮੰਗਿਆ ਪਰ ਇਸ ਵਾਰ ਯੂਨਾਈਟਿਡ ਅਲਾਇੰਸ ਦੇ ਆਗੂਆਂ ਨੇ ਸਰਬਸੰਮਤੀ ਨਾਲ ਐਸੋਸਿਏਸ਼ਨ ਨੂੰ ਫੇਰ ਆਪਣੇ ਪੈਰਾਂ ਤੇ ਖੜ੍ਹਾ ਕਰਨ ਲਈ ਟੀਮ ਦੀ ਅਗਵਾਈ ਭੋਗਲ ਪਰਿਵਾਰ ਦੇ ਹਵਾਲੇ ਕਰਦਿਆਂ ਸਰਦਾਰ ਮੁਹਿੰਦਰ ਸਿੰਘ ਭੋਗਲ ਦੇ ਸਪੁੱਤਰ ਅਵਤਾਰ ਸਿੰਘ ਭੋਗਲ ਨੂੰ ਜੁੰਮੇਵਾਰੀ ਸੌਂਪੀ ਗਈ ਜਿਸ ਦਾ ਸਾਇਕਲ ਉਦਯੋਗ ਨਾਲ ਜੁੜੇ ਸਨਅਤਕਾਰਾਂ ਅਤੇ ਵਪਾਰੀਆਂ ਨੇ ਭਰਵਾ ਸਵਾਗਤ ਕੀਤਾ ਹੈ।