ਕਿਸਾਨ ਅੰਦੋਲਨ ਦੇ 9 ਮਹੀਨੇ ਪੂਰੇ ਹੋਣ ਤੇ ਦੋ ਦਿਨਾਂ ਕੌਮੀ ਸੰਮੇਲਨ ਸ਼ੁਰੂ

ਨਿਊਜ਼ ਪੰਜਾਬ

ਨਵੀਂ ਦਿੱਲੀ, 26 ਅਗਸਤ

ਤਿੰਨ ਖੇਤੀ ਕਾਨੂੰਨਾਂ ਵਿਰੁੱਧ ਆਪਣੇ ਅੰਦੋਲਨ ਦੇ ਨੌਂ ਮਹੀਨੇ ਪੂਰੇ ਹੋਣ ‘ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਇਥੇ ਸਿੰਘੂ ਬਾਰਡਰ ’ਤੇ ਕੌਮੀ ਸੰਮੇਲਨ ਕਰਵਾਇਆ ਜਾ ਰਿਹਾ ਹੈ। ਦੋ ਦਿਨਾ ਸਮਾਗਮ ਜਿਸ ਵਿੱਚ ਕਿਸਾਨ, ਔਰਤਾਂ, ਨੌਜਵਾਨਾਂ ਅਤੇ ਮਜ਼ਦੂਰਾਂ ਸੰਗਠਨਾਂ ਦੇ 1500 ਡੈਲੀਗੇਟਾਂ ਹਿੱਸਾ ਲੈ ਰਹੇ ਹਨ। ਇਸ ਸੰਮੇਲਨ ਦਾ ਉਦੇਸ਼ ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਤੇਜ਼ ​​ਅਤੇ ਹੋਰ ਵਿਆਪਕ ਕਰਨ ਲਈ ਰਣਨੀਤੀ ਉਲੀਕਣਾ ਹੈ। ਸੰਮੇਲਨ ਨੂੰ ਕਈ ਕਿਸਾਨ ਨੇਤਾ ਸੰਬੋਧਨ ਕਰ ਰਹੇ ਹਨ। ਇਸ ਮੌਕੇ ਰਾਕੇਸ਼ ਟਿਕੈਤ, ਯੋਗਿੰਦਰ ਯਾਦਵ, ਡਾ. ਦਰਸ਼ਨਪਾਲ, ਜਗਮੋਹਨ ਪਟਿਆਲਾ ਤੋਂ ਇਲਾਵਾ ਹੋਰ ਕਈ ਰਾਜਾਂ ਤੋਂ ਆਏ ਨੇਤਾਵਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਜਿਕ ਕਾਰਕੁਨ ਮੇਧਾ ਪਾਟਕਰ ਵੀ ਮੌਜੂਦ ਹੈ। ਸੰਮੇਲਨ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ  ਵੀ ਹਾਜ਼ਰ ਸਨ।