ਯਾਹੂ ਨੇ ਭਾਰਤ ’ਚ ਆਪਣੀਆਂ ਨਿਊਜ਼ ਵੈੱਬਸਾਈਟਾਂ ਬੰਦ ਕੀਤੀਆਂ

ਨਿਊਜ਼ ਪੰਜਾਬ

ਨਵੀਂ ਦਿੱਲੀ, 26 ਅਗਸਤ

ਯਾਹੂ ਨੇ ਭਾਰਤ ਵਿੱਚ ਡਿਜੀਟਲ ਸਮੱਗਰੀ(ਕੰਟੈਂਟ) ਨੂੰ ਚਲਾਉਣ ਅਤੇ ਪ੍ਰਕਾਸ਼ਿਤ ਕਰਨ ਵਾਲੀਆਂ ਮੀਡੀਆ ਕੰਪਨੀਆਂ ਦੀ ਵਿਦੇਸ਼ੀ ਮਾਲਕੀ ਨੂੰ ਸੀਮਤ ਕਰਨ ਵਾਲੇ ਨਵੇਂ ਸਿੱਧੇ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨਿਯਮਾਂ ਕਾਰਨ ਦੇਸ਼ ਵਿੱਚ ਆਪਣੀਆਂ ਨਿਊਜ਼ ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਹੈ। ਇਸ ਵਿੱਚ ਯਾਹੂ ਨਿਊਜ਼, ਯਾਹੂ ਕ੍ਰਿਕਟ, ਫਾਇਨਾਂਸ, ਮਨੋਰੰਜਨ ਅਤੇ ਮੇਕਰਸ ਇੰਡੀਆ ਸ਼ਾਮਲ ਹਨ। ਭਾਰਤ ਵਿੱਚ ਯਾਹੂ ਈ-ਮੇਲ ਅਤੇ ਸਰਚ ਸੇਵਾਵਾਂ ਪ੍ਰਭਾਵਤ ਨਹੀਂ ਹੋਣਗੀਆਂ। ਯਾਹੂ ਵੈੱਬਸਾਈਟ ਨੇ ਨੋਟਿਸ ਵਿੱਚ ਕਿਹਾ ਕਿ 26 ਅਗਸਤ 2021 ਤੋਂ, ਯਾਹੂ ਇੰਡੀਆ ਹੁਣ ਕੰਟੈਂਟ ਪ੍ਰਕਾਸ਼ਤ ਨਹੀਂ ਕਰੇਗਾ।