12 ਵੀਂ ਦੇ ਨਤੀਜਿਆ ‘ ਚ ਸਰਗੋਧਾ ਪਬਲਿਕ ਸਕੂਲ ਦਾ ਪ੍ਰਦਰਸ਼ਨ ਰਿਹਾ ਸ਼ਾਨਦਾਰ – ਬੱਚਿਆਂ ਨੂੰ ਕੀਤਾ ਸਨਮਾਨਿਤ 

ਨਿਊਜ਼ ਪੰਜਾਬ

ਲੁਧਿਆਣਾ – ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ 31 ਜੁਲਾਈ 2021 ਨੂੰ 12 ਵੀਂ ਜਮਾਤ ਦੇ ਐਲਾਨੇ ਨਤੀਜਿਆ ‘ ਚ ਸਰਗੋਧਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੇਲ ਰੋਡ ਫੀਲਡ ਗੰਜ ਲੁਧਿਆਣਾ ਕਾਮਰਸ ਗਰੁੱਪ ਦੀ ਮਨਪ੍ਰੀਤ ਕੋਰ ਨੇ 95.2 ਫੀਸਦੀ , ਖੁਸ਼ੀ ਨੇ 92.6 ਫੀਸਦੀ , ਰਾਧਾ ਕੋਰ ਨੇ 92.2 ਫੀਸਦੀ , ਆਰਟਸ ਗਰੁੱਪ ਦੀ ਕਵਿਤਾ ਨੇ 89.8 ਫੀਸਦੀ , ਗੁਰਮੀਤ ਸਿੰਘ ਨੇ 89.2 ਫੀਸਦੀ , ਨੇਹਾ ਨੇ 89 ਫੀਸਦੀ , ਸਾਇੰਸ ਗਰੁੱਪ ਦੇ ਤਰਨਜੋਤ ਸਿੰਘ ਨੇ 80.8 ਫੀਸਦੀ , ਅੰਕ ਪ੍ਰਾਪਤ ਕਰਕੇ ਸਫਲਤਾ ਪ੍ਰਾਪਤ ਕੀਤੀ ! ਇਹਨਾਂ ਵਿਦਿਆਰਥੀਆਂ ਦੀ ਸ਼ਾਨਦਾਰ ਸਫਲਤਾ ਤੇ ਸਰਗੋਧਾ ਐਜੂਕੇਸ਼ਨ ਬੋਰਡ ਦੀ ਪ੍ਰਬੰਧਕ ਕਮੇਟੀ ਵਲੋ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਬੱਚਿਆ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ! ਇਸ ਮੋਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਪਰਮਿੰਦਰ ਚੌਹਾਨ ਅਤੇ ਵਾਇਸ ਪ੍ਰਿੰਸੀਪਲ ਸ : ਸੁਖਜਿੰਦਰ ਸਿੰਘ ਨੇ ਵੀ ਬੱਚਿਆ ਨੂੰ ਉਹਨਾਂ ਦੀ ਸਫਲਤਾ ਤੇ ਵਧਾਈ ਦਿੱਤੀ !