ਡੀ.ਬੀ.ਈ.ਈ. ਦੇ ਸਹਿਯੋਗ ਸਦਕਾ ਚਰਨਜੀਤ ਕੌਰ ਨੇ ਪ੍ਰਾਪਤ ਕੀਤੀ ਚੰਗੀ ਨੌਕਰੀ
ਨਿਊਜ਼ ਪੰਜਾਬ
ਲੁਧਿਆਣਾ, 03 ਅਗਸਤ – ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਦੇ ਸਹਿਯੋਗ ਸਦਕਾ ਅਜੀਤ ਨਗਰ (ਲੁਧਿਆਣਾ) ਵਾਸੀ ਚਰਨਜੀਤ ਕੌਰ ਨੂੰ ਆਈ.ਸੀ.ਆਈ.ਸੀ.ਆਈ ਬੈਂਕ ਵਿੱਚ ਨੌਕਰੀ ਮਿਲੀ ਹੈ। ਚਰਨਜੀਤ ਕੌਰ ਨੇ ਇਸ ਨੌਕਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦਾ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਦਿਲੋਂ ਧੰਨਵਾਦ ਕੀਤਾ।
ਚਰਨਜੀਤ ਕੌਰ ਨੇ ਦੱਸਿਆ ਕਿ ਉਹ ਅਜੀਤ ਨਗਰ ਰਤਿਆਂ ਗੇਟ ਨੇੜੇ ਚੁੰਗੀ ਦੀ ਰਹਿਣ ਵਾਲੀ ਹੈ ਅਤੇ ਬੀ.ਕਾਮ ਪਾਸ ਹੈ। ਉਸਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਇੱਕ ਚੰਗੀ ਨੌਕਰੀ ਦੀ ਤਲਾਸ਼ ਕਰ ਰਹੀ ਸੀ ਅਤੇ ਉਸਦੇ ਵੱਡੇ ਭਰਾ ਨੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦਫਤਰ ਬਾਰੇ ਪਤਾ ਲਗਿਆ ਅਤੇ ਦਫਤਰ ਵਿਖੇ ਵਿਜਿਟ ਕੀਤੀ।
ਚਰਨਜੀਤ ਕੌਰ ਦੇ ਅਨੁਸਾਰ ਉਸ ਨੂੰ ਘਰ-ਘਰ ਰੌਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਤੇ www.pgrkam.com ਆਨਲਾਈਨ ਪੋਰਟਲ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਨਲਾਈਨ ਪੋਰਟਲ ਉੱਤੇ ਆਪਣਾ ਨਾਮ ਦਰਜ ਕੀਤਾ। ਉਸਨੇ ਦੱਸਿਆ ਕਿ ਕੋਵਿਡ-19 ਦੇ ਚਲਦਿਆਂ ਜਿਲ੍ਹਾ ਰੋਜ਼ਗਾਰ ਦਫਤਰ ਲੁਧਿਆਣਾ ਵਿਖੇ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵਰਚੂਅਲ ਪਲੇਸਮੈਂਟ ਕੈਂਪ ਬਾਰੇ ਵੀ ਜਾਣੂੰ ਕਰਵਾਇਆ ਗਿਆ, ਉਪਰੰਤ ਵਰਚੂਅਲ ਪਲੇਸਮੈਂਟ ਕੈਂਪ ਵਿੱਚ ਹਿੱਸਾ ਵੀ ਲਿਆ।
ਉਸਨੇ ਦੱਸਿਆ ਕਿ ਪਲੇਸਮੈਂਟ ਅਫਸਰ ਸ੍ਰੀ ਘਨਸ਼ਿਆਮ ਵੱਲੋਂ ਮੈਨੂੰ ਚੰਗੀ ਤਰ੍ਹਾ ਗਾਈਡ ਕੀਤਾ ਅਤੇ ਮੇਰੀ ਇੰਟਰਵਿਊ ਵੀ ਕਰਵਾਈਆਂ ਗਈਆਂ ਜਿਸਦੇ ਸਦਕਾ ਮੇਰੀ ਆਈ.ਸੀ.ਆਈ.ਸੀ.ਆਈ. ਬੈਂਕ ਵਿੱਚ ਸੇਲਜ਼ ਅਫਸਰ ਵਜੋਂ ਨਿਯੁਕਤੀ ਹੋ ਗਈ। ਉਸਨੇ ਕਿਹਾ ‘ਹੁਣ ਮੈਂ ਬਹੁਤ ਹੀ ਖੁਸ਼ ਹਾਂ, ਜਿਸ ਤਰ੍ਹਾਂ ਦੀ ਨੌਕਰੀ ਮੈਂ ਕਰਨਾ ਚਾਹੁੰਦੀ ਸੀ ਮੈਨੂੰ ਉਸੇ ਤਰ੍ਹਾਂ ਦੀ ਨੌਕਰੀ ਪ੍ਰਾਪਤ ਹੋ ਗਈ ਹੈ। ਮੈਂ ਇਸ ਨੌਕਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦਾ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਦਿਲੋਂ ਧੰਨਵਾਦ ਕਰਦੀ ਹਾਂ’।