ਭਾਰਤ ਸਰਕਾਰ ਨੇ ਸੇਨੇਟੀਜ਼ਰ ਅਤੇ ਮਾਸਕ ਦੇ ਭਾਅ ਕੀਤੇ ਤੈਅ – ਵੱਧ ਰੇਟਾਂ ਤੇ ਵੇਚਣ ਵਾਲਿਆਂ ਤੇ ਹੋਵੇਗੀ ਕਾਰਵਾਈ

ਨਵੀ ਦਿੱਲੀ 21 ਮਾਰਚ, (ਨਿਊਜ਼ ਪੰਜਾਬ ) ਕੇਂਦਰੀ ਖੁਰਾਕ ਮੰਤਰੀ ਰਾਮਵਿਲਾਸ ਪਾਸਵਾਨ ਵਲੋਂ ਕੀਤੇ ਟਵੀਟ ਅਨੁਸਾਰ ਸੇਨੇਟੀਜ਼ਰ ਅਤੇ ਮਾਸਕ ਦੇ ਭਾਅ ਸਰਕਾਰ ਵਲੋਂ ਨੀਯਤ ਕਰ ਦਿੱਤੇ ਗਏ ਹਨ ਜਿਸ ਅਨੁਸਾਰ 200 ml ਤੱਕ ਦਾ ਸੇਨੇਟੀਜ਼ਰ 100 ਰੁਪਏ ਅਤੇ ਇਸ ਤੋਂ ਵੱਧ ਇਸੇ ਅਨੁਪਾਤ ਵਿੱਚ, 2 ਪਲਾਈ ਮਾਸਕ 8 ਰੁਪਏ ਅਤੇ 3 ਪਲਾਈ ਮਾਸਕ ਦਾ ਰੇਟ 10 ਰੁਪਏ ਨਿਯਤ ਕੀਤਾ ਗਿਆ ਹੈ ਇਹ ਕੀਮਤਾਂ 30 ਜੂਨ 2020 ਤੱਕ ਪੂਰੇ ਦੇਸ਼ ਵਿੱਚ ਲਾਗੂ ਰਹਿਣਗੀਆਂ