ਸਤਿਗੁਰੂ ਜੀ ਸਾਰੇ ਸੁੱਖ ਦੇਣ ਵਾਲੇ ਹਨ, ਤੂੰ ਉਨ੍ਹਾਂ ਦੀ ਪਨਾਹ ਲੈ, ਹੇ ਬੰਦੇ ! – ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਮ੍ਰਿਤਸਰ ਤੋਂ– ( ਗੁਰਬਾਣੀ ਵਿਚਾਰ – ਟੱਚ ਕਰੋ )

 ਸੋਰਠਿ ਮਹਲਾ ੫ ॥
( ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ   ਅੰਗ ੬੩੦ )
ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥
————————————————————–ਸਤਿਗੁਰੂ ਜੀ (ਸੱਚਾ ਗੁਰੂ ) ਸਾਰੇ ਸੁੱਖ ਦੇਣ ਵਾਲੇ ਹਨ, ਤੂੰ ਉਨ੍ਹਾਂ ਦੀ ਪਨਾਹ ਲੈ, ਹੇ ਬੰਦੇ !
ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥੧॥
————————————–ਉਨ੍ਹਾਂ ਦਾ ਦੀਦਾਰ ਦੇਖਣ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ, ਪੀੜ ਦੂਰ ਹੋ ਜਾਂਦੀ ਹੈ ਤੇ ਬੰਦਾ ਹਰੀ ਦਾ ਜੱਸ ਗਾਉਂਦਾ ਹੈ।
ਹਰਿ ਰਸੁ ਪੀਵਹੁ ਭਾਈ ॥
—————————————————————————ਹੇ ਵੀਰ! ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ।
ਨਾਮੁ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ॥ ਰਹਾਉ ॥
——————————————————ਤੂੰ ਨਾਮ ਨੂੰ ਉਚਾਰ, ਨਾਮ ਦਾ ਸਿਮਰਨ ਕਰ ਅਤੇ ਤੂੰ ਪੂਰਨ ਗੁਰਾਂ ਦੀ ਹੀ ਪਨਾਹ ਲੈਂ। ਠਹਿਰਾਉ।
ਤਿਸਹਿ ਪਰਾਪਤਿ ਜਿਸੁ ਧੁਰਿ ਲਿਖਿਆ ਸੋਈ ਪੂਰਨੁ ਭਾਈ ॥
—————————–ਕੇਵਲ ਓਹੀ ਨਾਮ ਨੂੰ ਪਾਉਂਦਾ ਹੈ, ਜਿਸ ਦੇ ਭਾਗਾਂ ਵਿੱਚ ਮੁੱਢ ਤੋਂ ਐਸੀ ਲਿਖਤਕਾਰ ਹੈ। ਕੇਵਲ ਓਹੀ ਮੁਕੰਮਲ ਹੁੰਦਾ ਹੈ, ਹੇ ਭਰਾ!
ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮਿ ਰਹਾ ਲਿਵ ਲਾਈ ॥੨॥੨੫॥੮੯॥
————————————————ਹੇ ਮਹਾਰਾਜ ਮਾਲਕ! ਨਾਨਕ ਦੀ ਅਰਦਾਸ ਹੈ, ਕਿ ਉਹ ਤੇਰੇ ਨਾਮ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੇ।                                                                                                                                                                                                                                 ——————–          ( ਨੋਟ– ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ  ਸ਼੍ਰੀ ਅਮ੍ਰਿਤਸਰ ਤੋਂ    ਅੱਜ ਦਾ ਮੁੱਖ ਵਾਕ ( ਹੁਕਮਨਾਮਾ ) ਸਰਵਣ ਕਰਨ ਲਈ (ਸਾਡਾ ਵਿਰਸਾ )                                                         ਸ਼੍ਰੀ ਦਰਬਾਰ ਸਾਹਿਬ ਵਾਲੇ ਲਿੰਕ ਤੇ ਜਾਣ ਦੀ ਕ੍ਰਿਪਾਲਤਾ ਕਰੋ ਜੀ )