ਭਾਰਤ ਦੀ ਝੋਲੀ ਪਿਆ ਇੱਕ ਹੋਰ ਤਗ਼ਮਾ – ਪੀ ਵੀ ਸਿੰਧੂ ਨੇ ਜਿੱਤਿਆ ਕਾਸੀ ਦਾ ਤਗ਼ਮਾ

ਟੋਕੀਓ, 1 ਅਗਸਤ

ਅੱਜ ਇਥੇ ਭਾਰਤ ਦੀ ਪੀਵੀ ਸਿੰਧੂ ਨੇ ਟੋਕੀਓ ਓਲੰਪਿਕਸ ਵਿੱਚ ਚੀਨ ਦੀ ਖਿਡਾਰਨ ਨੂੰ ਹਰਾ ਕੇ ਬੈਡਮਿੰਟਨ ਮਹਿਲਾ ਸਿੰਗਲਜ਼ ਵਿੱਚ ਕਾਂਸੀ ਦਾ ਤਗਮਾ ਜਿੱਤ ਲਿਆ। ਉਸ ਨੇ ਚੀਨੀ ਖਿਡਾਰਨ ਹੀ ਬਿੰਗ ਜੀਆਓ ਨੂੰ ਨੂੰ 21-13 ਤੇ 21-15 ਨਾਲ ਮਾਤ ਦਿੱਤੀ। ਸਿੰਧੂ ਨੇ ਸਾਲ 2016 ਦੀਆਂ ਰੀਓ ਓਲੰਪਿਕਸ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।