ਪੀ.ਵਾਈ.ਡੀ.ਬੀ. ਦੇ ਚੇਅਰਮੈਨ ਬਿੰਦਰਾ ਵੱਲੋਂ ਮਨੁੱਖਤਾ ਦੀ ਨਿਸ਼ਕਾਮ ਤੇ ਅਣਥੱਕ ਸੇਵਾਵਾਂ ਕਰਨ ਵਾਲੇ 44 ਕੋਰੋਨਾ ਯੋਧਿਆਂ ਦਾ ਸਨਮਾਨ
ਚੰਡੀਗੜ੍ਹ, 30 ਜੁਲਾਈ:
ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਇੱਥੇ ਕੋਵਿਡ-19 ਦੌਰਾਨ ਮਨੁੱਖਤਾ ਦੀ ਨਿਸ਼ਕਾਮ ਅਤੇ ਅਣਥੱਕ ਸੇਵਾਵਾਂ ਕਰਨ ਵਾਲੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਕੋਰੋਨਾ ਯੋਧਿਆਂ ਨੂੰ ਪੰਜਾਬ ਸਰਕਾਰ ਦੀ ਤਰਫ਼ੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।
ਪੰਜਾਬ ਭਵਨ ਵਿਖੇ ਸੰਖੇਪ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਸ੍ਰੀ ਬਿੰਦਰਾ ਨੇ ਕਿਹਾ ਕਿ ਇਸ ਮਾਰੂ ਮਹਾਂਮਾਰੀ, ਜੋ ਪੂਰੀ ਦੁਨੀਆਂ ਵਿੱਚ ਫੈਲ ਚੁੱਕੀ ਹੈ, ਨੇ ਬਹੁਤ ਕੀਮਤੀ ਜਾਨਾਂ ਲੈ ਲਈਆਂ ਹਨ ਪਰ ਮੁਸ਼ਕਿਲ ਦੀ ਇਸ ਘੜੀ ਵਿੱਚ ਕੋਰੋਨਾ ਯੋਧਿਆਂ ਜਿਵੇਂ ਡਾਕਟਰ, ਸਿਹਤ ਸੰਭਾਲ ਕਰਮਚਾਰੀਆਂ, ਪੁਲਿਸ ਕਰਮਚਾਰੀਆਂ, ਗ਼ੈਰ ਸਰਕਾਰੀ ਸੰਸਥਾਵਾਂ ਅਤੇ ਪੰਜਾਬ ਦੇ ਨੌਜਵਾਨਾਂ ਨੇ ਮੋਹਰਲੀ ਕਤਾਰ ਵਿੱਚ ਰਹਿੰਦਿਆਂ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਮਨੁੱਖਤਾ ਦੀ ਸੇਵਾ ਕੀਤੀ। ਉਨ੍ਹਾਂ ਕਿਹਾ “ਮੈਂ ਪੰਜਾਬ ਸਰਕਾਰ ਦੀ ਤਰਫ਼ੋਂ ਇਨ੍ਹਾਂ ਕੋਰੋਨਾ ਯੋਧਿਆਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨਾ ਸਿਰਫ਼ ਸਾਵਧਾਨੀ ਅਤੇ ਸੁਚੱਜੇ ਢੰਗ ਨਾਲ ਇਨ੍ਹਾਂ ਹਾਲਾਤ ਦਾ ਸਾਹਮਣਾ ਕੀਤਾ, ਸਗੋਂ ਜ਼ਿੰਦਗੀ ਵਿੱਚ ਉਮੀਦ ਦੀ ਇੱਕ ਕਿਰਨ ਵੀ ਜਗਾਈ।” ਇਸ ਮੌਕੇ ਕੋਵਿਡ ਸੰਕਟ ਦੌਰਾਨ ਨਿਸ਼ਕਾਮ ਸੇਵਾਵਾਂ ਦੇਣ ਵਾਲੇ 44 ਕੋਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ।
ਸ੍ਰੀ ਬਿੰਦਰਾ ਨੇ ਦੱਸਿਆ ਕਿ ਪੰਜਾਬ ਯੂਥ ਵਿਕਾਸ ਬੋਰਡ ਨੇ ਕੋਵਿਡ ਹੈਲਪਲਾਈਨ ਨੰਬਰ -95772-00003 ਜਾਰੀ ਕਰਨ ਦੇ ਨਾਲ ਨਾਲ 2500 ਤੋਂ ਵੱਧ ਪ੍ਰਮਾਣਿਤ ਪੀ.ਪੀ.ਈ. ਕਿੱਟਾਂ ਵੰਡੀਆਂ, ਕੋਰੋਨਾ ਯੋਧਿਆਂ ਲਈ ਬੀਮੇ ਵਜੋਂ 25 ਲੱਖ ਰੁਪਏ, ਸੀ.ਐਸ.ਆਰ. ਫੰਡਾਂ ਰਾਹੀਂ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ ਸਾਹਨੇਵਾਲ ਵਿੱਚ ਗੈਸ ਵਾਲੇ ਤਿੰਨ ਸ਼ਮਸ਼ਾਨਘਾਟ, 300 ਮੁਫ਼ਤ ਟੀਕਾਕਰਨ ਕੈਂਪ ਲਗਾਉਣ ਤੋਂ ਇਲਾਵਾ ਮਹਾਂਮਾਰੀ ਦੇ ਸਮੇਂ ਦੌਰਾਨ 9000 ਤੋਂ ਵੱਧ ਵਿਦਿਆਰਥੀਆਂ ਦੀ ਫੀਸ ਮੁਆਫ਼ ਕਰਵਾਈ। ਯੂਥ ਡਿਵੈਲਪਮੈਂਟ ਬੋਰਡ ਨੇ ਉਨ੍ਹਾਂ ਵਿਦਿਆਰਥੀਆਂ ਦੀ ਵੀ ਘਰ ਵਾਪਸ ਪਰਤਣ ਵਿਚ ਸਹਾਇਤਾ ਕੀਤੀ, ਜੋ ਲਾਕਡਾਊਨ ਕਰਕੇ ਦੂਜੇ ਰਾਜਾਂ ਵਿੱਚ ਰਹਿ ਗਏ ਸਨ।
ਇਸ ਦੌਰਾਨ ਸਿਵਲ ਸਰਜਨ ਮੁਹਾਲੀ ਦੇ ਦਫ਼ਤਰ ਤੋਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ, ਐਸ.ਐਮ.ਓ. ਡਾ. ਐਚ.ਐਸ. ਚੀਮਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ, ਐਮ.ਓ. ਡਾ. ਤਰਨਜੋਤ ਕੌਰ, ਸਹਾਇਕ ਹਸਪਤਾਲ ਮੈਨੇਜਰ ਡਾ. ਬਬਨਦੀਪ ਕੌਰ, ਮੈਡੀਕਲ ਸਪੈਸ਼ਲਿਸਟ ਐਸ.ਡੀ.ਐਚ. ਡੇਰਾਬੱਸੀ ਡਾ. ਸੰਦੀਪ ਕੁਮਾਰ, ਸਰਜਰੀ ਸਪੈਸ਼ਲਿਸਟ ਐਸ.ਡੀ.ਐਚ. ਖਰੜ ਡਾ. ਧਰਮਿੰਦਰ ਸਿੰਘ ,ਮੈਡੀਕਲ ਅਫ਼ਸਰ ਐਸ.ਡੀ.ਐਚ. ਖਰੜ ਡਾ. ਕਮਲਪ੍ਰੀਤ ਕੌਰ, ਐਮ.ਓ. ਮੋਹਾਲੀ ਡਾ. ਹਰਪ੍ਰੀਤ ਕੌਰ, ਐਮ.ਓ. ਮੋਹਾਲੀ ਡਾ. ਬਲਵਿੰਦਰ ਕੌਰ, ਐਮ.ਓ. ਮੋਹਾਲੀ ਡਾ. ਵਿਕਰਮ ਸਿੰਗਲਾ, ਐਮ.ਓ. ਮੋਹਾਲੀ ਡਾ. ਇਸ਼ਾ, ਐਮ.ਓ. ਪੀ.ਐਚ.ਸੀ. ਘੜੂੰਆਂ ਡਾ. ਨਵਨੀਤ, ਐਪੀਡੈਮੀਓਲੌਜਿਸਟ ਡਾ. ਹਰਮਨਦੀਪ ਕੌਰ, ਮਾਈਕ੍ਰੋਬਾਇਓਲੌਜਿਸਟ ਮਿਸ ਦੀਪਿਕਾ, ਹੈਲਥ ਇੰਸਪੈਕਟਰ ਸ਼੍ਰੀ ਭੁਪਿੰਦਰ ਸਿੰਘ, ਪੀ.ਏ. ਸ਼੍ਰੀ ਦਵਿੰਦਰ ਸਿੰਘ, ਮੀਡੀਆ ਇੰਚਾਰਜ ਸ਼੍ਰੀ ਬਲਜਿੰਦਰ ਸਿੰਘ, ਡੀਈਓ (ਆਈ.ਡੀ.ਐਸ.ਪੀ.) ਦਫਤਰ ਸ਼੍ਰੀ ਪਰਮਜੀਤ ਸਿੰਘ, ਡੀ.ਐਮ. (ਆਈਡੀਐਸਪੀ) ਦਫਤਰ ਸ਼੍ਰੀਮਤੀ ਮੀਨਾਕਸ਼ੀ ਸੋਨੀ, ਸਟਾਫ ਨਰਸ ਐਸਡੀਐਚ ਖਰੜ ਸ਼੍ਰੀਮਤੀ ਪ੍ਰਦੀਪ ਕੌਰ ਅਤੇ ਸ਼੍ਰੀਮਤੀ ਹਰਪ੍ਰੀਤ ਕੌਰ, ਸੀ.ਏ. (ਈ.ਪੀ.ਆਈ.) ਸ਼੍ਰੀਮਤੀ ਨੀਰਜ, ਵਾਰਡ ਅਟੈਂਡੈਂਟ ਸੁਲਤਾਨ, ਮਾਈਕ੍ਰੋਬਾਇਓਲੋਜਿਸਟ ਮਿਸ ਅਨੀਤਾ, ਸਟਾਫ ਨਰਸ ਸ਼੍ਰੀਮਤੀ ਪਰਮਜੀਤ ਕੌਰ ਅਤੇ ਸੰਦੀਪ ਕੌਰ, ਏ.ਐਨ.ਐਮ. ਐਸਡੀਐਚ ਡੇਰਾਬੱਸੀ ਸ਼੍ਰੀਮਤੀ ਰੇਸ਼ਮ ਕੌਰ, ਏ.ਐਨ.ਐਮ. ਜ਼ਿਲ੍ਹਾ ਮੋਹਾਲੀ ਸ਼੍ਰੀਮਤੀ ਮਨਪ੍ਰੀਤ ਕੌਰ, ਐਲ.ਟੀ. ਐਸਡੀਐਚ ਡੇਰਾਬੱਸੀ ਸ੍ਰੀਮਤੀ ਦੀਪਿਕਾ,ਐਲਐਚਵੀ ਐਸ.ਡੀ.ਐਚ. ਡੇਰਾਬੱਸੀ ਸ੍ਰੀਮਤੀ ਰਜਨੀ, ਐਲ.ਟੀ. ਜ਼ਿਲ੍ਹਾ ਮੋਹਾਲੀ ਸ੍ਰੀਮਤੀ ਸਰਬਜੋਤ ਕੌਰ ਅਤੇ ਸ੍ਰੀਮਤੀ ਪਰਮਿੰਦਰ ਕੌਰ, ਐਮਐਲਟੀ ਐਸ.ਡੀ.ਐਚ. ਖਰੜ ਸ੍ਰੀ ਹਰਵਿੰਦਰ ਸਿੰਘ, ਐਮ.ਪੀ.ਐਚ.ਵੀ. (ਮੇਲ) ਸ੍ਰੀ ਬਲਜੀਤ ਸਿੰਘ, ਡਰਾਇਵਰ ਸ੍ਰੀ ਜਗਦੇਵ ਸਿੰਘ, ਦਰਜਾ-4 ਕਰਮਚਾਰੀ ਸ੍ਰੀ ਮਨਜੀਤ ਸਿੰਘ, ਐਨਐਚਐਮ ਸ੍ਰੀ ਧਰਮਦਾਸ, ਸ੍ਰੀ ਸੰਦੀਪ ਕੁਮਾਰ ਅਤੇ ਸ੍ਰੀ ਵਿਵੇਕ ਕੁਮਾਰ, ਮੇਨ ਸਟੋਰ ਕੋਵਿਡ ਸ੍ਰੀ ਸ਼ਿਵ ਕੁਮਾਰ ਅਤੇ ਡਰਾਇਵਰ ਸ੍ਰੀ ਬਲਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।