ਕੋਵਿਡ-19 ਦੀ ਸੰਭਾਵਿਤ ਤੀਸਰੀ ਲਹਿਰ ਨਾਲ ਨਜਿੱਠਣ ਲਈ ਆਕਸੀਜਨ ਦਾ ਮੁਕੰਮਲ ਪ੍ਰਬੰਧ – ਸਿਵਲ ਸਰਜਨ
ਲੁਧਿਆਣਾ, 30 ਜੁਲਾਈ – ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਦੀ ਸੰਭਾਵਿਤ ਤੀਸਰੀ ਲਹਿਰ ਨਾਲ ਨਜਿੱਠਣ ਲਈ ਆਕਸੀਜਨ ਦਾ ਪੂਰਾ ਪ੍ਰਬੰਧ ਸਰਕਾਰੀ ਸੰਸਥਾਵਾਂ ਵਿਖੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਆਕਸੀਜਨ ਦੀ ਪੂਰਨ ਰੂਪ ਵਿਚ ਮੌਜੂਦਗੀ ਹੋਣ ਕਰਕੇ ਕਿਸੇ ਕਿਸਮ ਦੀ ਕੋਈ ਪ੍ਰੇਸਾਨੀ ਨਹੀ ਹੋਵੇਗੀ।
ਡਾ.ਆਹਲੂਵਾਲੀਆ ਨੇ ਅੱਗੇ ਕਿਹਾ ਕਿ ਲੁਧਿਆਣਾ ਜਿਲ੍ਹੇ ਵਿਚ 7 ਪੀ.ਐਸ.ਏ. ਪਲਾਂਟ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿਚੋ 700 ਐਲ.ਪੀ.ਐਮ. ਦਾ ਪੀ.ਐਸ.ਏ. ਪਲਾਂਟ ਸਿਵਲ ਹਸਪਤਾਲ ਵਿਚ ਅਪ੍ਰੈਲ 2020 ਤੋ ਚੱਲ ਰਿਹਾ ਹੈ ਅਤੇ 500 ਐਲ.ਪੀ.ਐਮ. ਦਾ ਪੀ.ਐਸ.ਏ. ਪਲਾਟ ਯੂ.ਸੀ.ਐਚ.ਸੀ. ਵਰਧਮਾਨ ਵਿਖੇ ਚਾਲੂ ਹੋ ਗਿਆ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿਖੇ 1000 ਐਲ.ਪੀ.ਐਮ. ਦਾ ਪਲਾਂਟ ਵੀ ਜਲਦ ਚਾਲੂ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਬਾਕੀ ਦੇ 4 ਪੀ.ਐਸ.ਏ. ਪਲਾਟ ਜੋਕਿ ਯੂ.ਸੀ.ਐਚ. ਜਵੱਦੀ, ਐਸ. ਡੀ.ਐਚ.ਖੰਨਾ, ਐਸ.ਡੀ.ਐਚ. ਰਾਏਕੋਟ ਅਤੇ ਈ.ਐਸ.ਆਈ. ਮਾਡਲ ਹਸਪਤਾਲ ਲੁਧਿਆਣਾ ਵਿਖੇ ਬਣਾਏ ਜਾ ਰਹੇ ਹਨ, ਉਹ ਵੀ ਸ਼ੀਘਰ ਸੁਰੂ ਕੀਤੇ ਜਾਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਇਹ ਪੀ. ਐਸ.ਏ. ਪਲਾਂਟ ਵਾਤਾਵਰਨ ਵਿਚੋ ਆਕਸੀਜਨ ਜਨਰੇਟ ਕਰੇਗਾ ਅਤੇ ਪਾਈਪ ਰਾਹੀ ਆਕਸੀਜਨ ਮੈਨੀਫੋਲਡ ਵਿਚ ਜਾਵੇਗੀ ਜਿੱਥੋ ਫਿਰ ਪਾਈਪ ਰਾਹੀ ਮੈਡੀਕਲ ਆਕਸੀਜਨ ਬੈਡ ਤੱਕ ਮਰੀਜਾਂ ਨੂੰ ਉਪਲੱਬਧ ਹੋਵੇਗੀ। ਬਿਜਲੀ ਕੱਟ ਹੋਣ ਦੀ ਸੂਰਤ ਵਿਚ ਇਨਾਂ ਪਲਾਂਟ ਨੂੰ ਆਟੋ ਸਟਾਰਟ ਜਨਰੇਟਰ ਰਾਹੀ ਚਾਲੂ ਰੱਖਿਆ ਜਾਵੇਗਾ।
ਇਨਾਂ ਪਲਾਂਟਾ ਤੋ ਇਲਾਵਾ 464 ਆਕਸੀਜਨ ਕੰਸਨਟਰੇਟਰ ਵੀ ਉਪਲੱਬਧ ਹਨ। ਡਾ. ਆਹਲੂਵਾਲੀਆ ਨੇ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ। ਉਨਾਂ ਦੱਸਿਆ ਕਿ ਬੀ ਟਾਈਪ 486 ਅਤੇ ਡੀ ਟਾਈਪ 806 ਆਕਸੀਜਨ ਸਿਲੰਡਰ ਵਰਤੋ ਲਈ ਉਪਲੱਬਧ ਹ