ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਦੀ ਹਾਜ਼ਰੀ ‘ਚ, 20 ਬੀ.ਜੇ.ਪੀ. ਨੇਤਾ ਕਾਂਗਰਸ ‘ਚ ਹੋਏ ਸ਼ਾਮਲ
ਨਿਊਜ਼ ਪੰਜਾਬ
ਲੁਧਿਆਣਾ, 24 ਜੁਲਾਈ :
ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.) ਕਾਨੂੰਨੀ ਸੈੱਲ ਦੇ 20 ਦੇ ਕਰੀਬ ਨੁਮਾਇੰਦੇ ਅੱਜ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਦੀ ਹਾਜ਼ਰੀ ਵਿੱਚ ਉਨ੍ਹਾਂ ਦੇ ਸਥਾਨਕ ਦਫ਼ਤਰ ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋਏ।
ਕਾਂਗਰਸ ਪਾਰਟੀ ‘ਚ ਆਉਣ ‘ਤੇ ਉਨ੍ਹਾਂ ਦਾ ਸਵਾਗਤ ਕਰਦਿਆਂ ਸ੍ਰੀ ਬਿੰਦਰਾ ਨੇ ਕਿਹਾ ਕਿ ਉਨ੍ਹਾਂ ਦੀ ਸ਼ਮੂਲੀਅਤ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਜਿੱਤਣ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਰਹੇਗਾ।
ਸ੍ਰੀ ਬਿੰਦਰਾ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾ ਰਹੀ ਹੈ, ਹੋਰ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਜਲਦ ਆਪਣੇ ਬੇੜੇ ਵਿਚੋਂ ਕੁੱਦਣ ਲਈ ਉਤਸੁਕ ਹਨ ਜੋਕਿ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਾਵਾਂ ਨੂੰ ਪਾਰਟੀ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ।
ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਨੇਤਾਵਾਂ ਵਿਚ ਐਡਵੋਕੇਟ ਕੁਨਾਲ ਵੋਹਰਾ, ਐਡਵੋਕੇਟ ਮਧੁਰ ਸ਼ਰਮਾ, ਐਡਵੋਕੇਟ ਪੁਨੀਤ ਸਰੀਨ, ਐਡਵੋਕੇਟ ਮੰਨਨ ਬੇਰੀ, ਪ੍ਰਤੀਕ ਬਾਂਸਲ, ਅਭਿਸ਼ੇਕ ਨਾਰੰਗ, ਐਡਵੋਕੇਟ ਪ੍ਰਭਜੋਤ ਸਿੰਘ, ਐਡਵੋਕੇਟ ਦੀਪਕ ਅਟਵਾਲ, ਐਡਵੋਕੇਟ ਵਿਸ਼ਵਾਸ ਬਾਂਸਲ, ਸੁਪਰਨ ਸੁੰਡਾ, ਰੋਬਿਨ ਸ਼ਰਮਾ ਅਤੇ ਹੋਰ ਸ਼ਾਮਲ ਹਨ।