ਕੋਰੋਨਾ ਮਰੀਜ਼ ਦੇ 97 ਰਿਸ਼ਤੇਦਾਰਾਂ ਦੀ ਜਾਂਚ – ਪੰਜਾਬ ਵਿੱਚ ਮਰੀਜ਼ਾਂ ਦੀ ਗਿਣਤੀ 3 ਤੇ ਪੁੱਜੀ-ਮੀਡੀਆ ਬੁਲੇਟਿਨ

ਮੀਡੀਆ ਬੁਲੇਟਿਨ ਕੋਵਿਡ-19 (ਕਰੋਨਾ ਵਾਇਰਸ)
ਚੰਡੀਗੜ੍ਹ 20 ਮਾਰਚ (ਨਿਊਜ਼ ਪੰਜਾਬ )
ਹੁਣ ਤੱਕ ਦੀ ਸਕਰੀਨਿੰਗ ਅਤੇ ਪ੍ਰਬੰਧਨ ਸਥਿਤੀ 20-3-2020 :-
ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ 158
ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 3
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ  125
ਮ੍ਰਿਤਕਾਂ ਦੀ ਗਿਣਤੀ 1
ਰਿਪੋਰਟ ਦੀ ਉਡੀਕ ਹੈ 30
ਸੂਬੇ ਵਿੱਚ ਹੁਣ ਤੱਕ ਕੋਵਿਡ-19 (ਕਰੋਨਾ ਵਾਇਰਸ) ਦੇ ਤਿੰਨ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਮਾਮਲਾ 1:
ਪਹਿਲਾ  ਮਾਮਲਾ ਇਟਲੀ ਦੇ ਵਸਨੀਕ ਵਿਅਕਤੀ  ਦਾ ਹੈ ਜਿਸਦੀ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਾਂਚ ਉਪਰੰਤ ਜੀ.ਐਮ.ਸੀ. ਅੰਮ੍ਰਿਤਸਰ ਵਿਖੇ ਭਰਤੀ ਕਰਵਾਇਆ ਗਿਆ ।
ਮਾਮਲਾ 2:
ਦੂਜਾ ਮਾਮਲਾ ਐਸ.ਬੀ.ਐਸ ਨਗਰ ਨਾਲ ਸਬੰਧਤ ਵਿਅਕਤੀ ਦਾ ਹੈ । ਇਹ 70 ਸਾਲਾ ਮਰੀਜ਼ ਪਹਿਲਾਂ ਹੀ ਸ਼ੱਕਰ-ਰੋਗ(ਡਾਇਬਟੀਜ਼) ਅਤੇ ਹਾਈਪਰਟੈਂਸ਼ਨ ਤੋਂ ਪੀੜਤ ਸੀ। ਮਰੀਜ਼ ਦੇ  83 ਨਜ਼ਦੀਕੀ ਅਤੇ ਪਰਿਵਾਰਕ ਮੈਂਬਰ ਨਿਗਰਾਨੀ ਅਧੀਨ ਹਨ ਅਤੇ 14 ਪਰਿਵਾਰਕ ਮੈਂਬਰਾਂ ਦੇ ਨਮੂਨੇ ਲਏ ਜਾ ਰਹੇ ਹਨ। ਨਮੂਨਿਆਂ ਦੀ ਰਿਪੋਰਟ ਹਾਲੇ ਆਉਣੀ ਹੈ।
ਮਾਮਲਾ 3:
ਤੀਜਾ ਮਾਮਲਾ ਐਸ.ਏ.ਐਸ ਨਗਰ ਨਾਲ ਸਬੰਧ ਇੱਕ 69 ਸਾਲਾ ਔਰਤ ਦਾ ਹੈ। ਜੋ 13 ਮਾਰਚ ਨੂੰ ਯੂਕੇ ਤੋਂ ਦਿੱਲੀ ਪੁਹੰਚੀ ਸੀ। ਔਰਤ ਦੇ 21 ਨਜ਼ਦੀਕੀ ਲੋਕਾਂ ਦੇ ਨਮੂਨਿਆਂ ਲੈ ਲਏ ਗਏ ਹਨ ਤੇ Àਹਨਾਂ ਨੂੰ ਘਰ ਵਿਚ ਹੀ ਹੋਮ ਕੁਅਰੰਟਾਈਨ ਰੱਖਿਆ ਗਿਆ ਹੈ।
ਹਵਾਈ ਅੱਡੇ ਅਤੇ ਸਰਹੱਦੀ ਚੈੱਕ ਪੋਸਟ ਸਕ੍ਰੀਨਿੰਗ