ਲੁਧਿਆਣਾ ਦੇ ਕਰਨਵੀਰ ਸਿੰਘ ਬਿੱਟਾ ਯੂਥ ਅਕਾਲੀ ਦਲ ਦੇ ਬਣੇ ਕੌਮੀ ਮੀਤ ਪ੍ਰਧਾਨ

ਨਿਊਜ਼ ਪੰਜਾਬ
ਲੁਧਿਆਣਾ- ਸ਼੍ਰੋਮਣੀ ਅਕਾਲੀ ਦਲ ਨੇ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਲੁਧਿਆਣਾ ਦੇ  ਕਰਨਵੀਰ ਸਿੰਘ ਬਿੱਟਾ ਨੂੰ ਸ਼੍ਰੋਮਣੀ ਅਕਾਲੀ ਦਲ ਯੂਥ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਕਰਨਵੀਰ ਸਿੰਘ ਬਿੱਟਾ ਨੇ ਮਿਲੀ ਇਸ ਜਿੰਮੇਵਾਰੀ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਵਾਹਿਗੁਰੂ ਜੀ ਦਾ ਕੋਟਿ ਕੋਟ ਧੰਨਵਾਦ ਕਰਦਾ ਹਾਂ ਅਤੇ ਦੂਸਰਾ ਆਪਣੇ ਮਾਤਾ ਪਿਤਾ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਯੋਗ ਬਣਾਇਆ ਤੇ ਆਪਣੇ ਚੰਗੇ ਸੰਸਕਾਰ ਦਿੱਤੇ । ਕਰਨਵੀਰ ਸਿੰਘ ਬਿੱਟਾ ਨੇ ਕਿਹਾ ਕਿ ਮੇਰੇ ਪਿਤਾ ਜੱਥੇਦਾਰ ਅਵਤਾਰ ਸਿੰਘ ਬਿੱਟਾ ਜੀ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਹੀ ਅੱਜ ਪਾਰਟੀ ਦੀ ਸਮੁੱਚੀ ਟੀਮ ਨੇ ਮੈਨੂੰ ਇਹ ਸੇਵਾ ਦਾ ਮੌਕਾ ਦਿੱਤਾ ਹੈ । ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਸਮੂਹ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਰਨਵੀਰ ਸਿੰਘ ਨੇ ਕਿਹਾ ਕਿ ਉਹ ਖੁਦ ਹਮੇਸ਼ਾਂ ਤੋਂ ਹੀ ਯੂਥ ਅਕਾਲੀ ਨਾਲ ਮੋਢੇ ਨਾਲ ਮੋਢਾ ਲਾਕੇ ਭਰਾਂਵਾਂ ਦੇ ਨਾਲ ਖੜਾ ਹਾਂ ਤੇ ਮਿਲੀ ਇਸ ਜਿੰਮੇਵਾਰੀ ਨੂੰ ਨਿਭਾਉਣ ਲਈ ਹਰ ਸੰਭਵ ਯਤਨ ਕਰਾਂਗਾ।