‘ਪੜੋ ਪੰਜਾਬ, ਪੜਾਓ ਪੰਜਾਬ’ ਟੀਮਾਂ ਦੀ ਵਰਕਸ਼ਾਪ 19 ਜੁਲਾਈ ਤੋਂ
ਰਾਜਿੰਦਰ ਸਿੰਘ ਜੌੜਾ – ਨਿਊਜ਼ ਪੰਜਾਬ
ਚੰਡੀਗੜ, 17 ਜੁਲਾਈ – ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਵਿੱਚ ਹੋਰ ਵਾਧਾ ਕਰਨ ਲਈ ਸਕੂਲ ਸਿੱਖਿਆ ਵਿਭਾਗ ਨੇ ‘ਪੜੋ ਪੰਜਾਬ, ਪੜਾਓ ਪੰਜਾਬ’ ਟੀਮਾਂ ਦੀ ਸਿਖਲਾਈ/ਵਰਕਸ਼ਾਪ ਲਾਉਣ ਦਾ ਫੈਸਲਾ ਕੀਤਾ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪਟਿਆਲਾ, ਰੂਪਨਗਰ, ਸੰਗਰੂਰ, ਤਰਨ ਤਾਰਨ ਜ਼ਿਲਿਆਂ ਦੀਆਂ ‘ਪੜੋ ਪੰਜਾਬ, ਪੜਾਓ ਪੰਜਾਬ’ ਟੀਮਾਂ ਦੀ ਵਰਕਸ਼ਾਪ 19 ਜੁਲਾਈ ਨੂੰ ਲਗਾਈ ਜਾਵੇਗੀ ਜਦਕਿ ਬਰਨਾਲਾ, ਫਾਜ਼ਿਲਕਾ, ਗੁਰਦਾਸਪੁਰ, ਪਠਾਨਕੋਟ, ਐਸ.ਬੀ.ਐਸ. ਦੀ 20 ਜੁਲਾਈ, ਹੁਸ਼ਿਆਰਪੁਰ, ਜਲੰਧਰ, ਕਰਪੂਰਥਲਾ, ਸ੍ਰੀ ਮੁਕਤਸਰ ਸਾਹਿਬ ਦੀ 22 ਜੁਲਾਈ, ਲੁਧਿਆਣਾ, ਮੋਗਾ, ਮਾਨਸਾ, ਐਸ.ਏ.ਐਸ. ਨਗਰ, ਫਰੀਦਕੋਟ ਦੀ 23 ਜੁਲਾਈ ਅਤੇ ਅੰਮਿ੍ਰਤਸਰ, ਬਠਿੰਡਾ, ਫਤਹਿਗੜ ਸਾਹਿਬ, ਫਿਰੋਜ਼ਪੁਰ ਦੀ ਵਰਕਸ਼ਾਪ 24 ਜੁਲਾਈ ਨੂੰ ਲੱਗੇਗੀ। ਇਹ ਵਰਕਸ਼ਾਪ ਆਰ.ਆਈ.ਸੀ.ਐਮ. ਸੈਕਟਰ 32, ਚੰਡੀਗੜ ਵਿਖੇ ਲੱਗੇਗੀ। ਵਰਕਸ਼ਾਪ ਸਵੇਰੇ 9 ਵਜੇ ਸ਼ੁਰੂ ਹੋਇਆ ਕਰੇਗੀ।
—————-