ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਚ ਭਾਗ ਲੈਣ ਵਾਲੀ ਚੰਡੀਗੜ੍ਹ ਦੀ ਗੱਤਕਾ ਟੀਮ ਲਈ ਟ੍ਰਾਇਲ ਅੱਜ

ਨਿਊਜ਼ ਪੰਜਾਬ 

ਚੰਡੀਗੜ 17 ਜੁਲਾਈ : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਰਜਿ.) ਦੀ ਸਰਪ੍ਰਸਤੀ ਹੇਠ ਗੁਰੂ ਹਰਸਹਾਏ, ਜਿਲਾ ਫ਼ਿਰੋਜ਼ਪੁਰ ਵਿਖੇ 7 ਅਗਸਤ ਤੋਂ 9 ਅਗਸਤ ਤੱਕ ਕਰਵਾਈ ਜਾ ਰਹੀ 9ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਲਈ ਚੰਡੀਗੜ ਸਟੇਟ ਦੀ ਟੀਮ ਦੇ ਟਰਾਇਲ 18 ਜੁਲਾਈ ਦਿਨ ਐਤਵਾਰ ਨੂੰ ਹੋਣਗੇ।
ਇਹ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜਿ.) ਦੇ ਕਨਵੀਨਰ ਰਾਜਦੀਪ ਸਿੰਘ ਬਾਲੀ ਅਤੇ ਸੈਕਟਰੀ ਸਿਮਰਨ ਸਿੰਘ ਨੇ ਦੱਸਿਆ ਕਿ ਇਹ ਟ੍ਰਾਇਲ ਸਿੰਗਲ ਸੋਟੀ ਤੇ ਸੋਟੀ ਫੱਰੀ ਦੇ ਮੁਕਾਬਲਿਆਂ ਲਈ ਅੰਡਰ-14, ਅੰਡਰ-17, ਅੰਡਰ-19, ਅੰਡਰ-22 ਅਤੇ ਅੰਡਰ-25 ਉਮਰ ਵਰਗ ਲਈ ਲਏ ਜਾਣਗੇ।
ਉਨਾਂ ਦੱਸਿਆ ਕਿ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਬੁਟਰੇਲਾ ਸਾਬਕਾ ਸੀਨੀਅਰ ਡਿਪਟੀ ਮੇਅਰ ਚੰਡੀਗੜ, ਅਤੇ ਸੁਖਵਿੰਦਰ ਸਿੰਘ ਯੋਗੀ ਇੰਨਾਂ ਟ੍ਰਾਇਲਜ਼ ਦੇ ਉਦਘਾਟਨ ਮੌਕੇ ਸ਼ਾਮਲ ਹੋਣਗੇ।
ਉਂਨਾਂ ਦੱਸਿਆ ਕਿ ਇਹ ਟ੍ਰਾਇਲ ਗੁਰਦੁਆਰਾ ਬਾਬੇ ਕੇ, ਨੇੜੇ ਫਰਨੀਚਰ ਮਾਰਕੀਟ, ਚੰਡੀਗੜ ਵਿਖੇ ਸਵੇਰੇ 8:30 ਤੋਂ ਸ਼ੁਰੂ ਹੋਣਗੇ। ਚੰਡੀਗੜ ਦੇ ਵਸਨੀਕ ਭਾਗ ਲੈਣ ਵਾਲੇ ਖਿਡਾਰੀਆਂ ਲਈ ਆਪਣੇ ਆਧਾਰ ਕਾਰਡ ਸਮੇਤ ਸਪੋਰਟਸ ਕਿੱਟ ਵਿੱਚ ਆਉਣਾ ਲਾਜ਼ਮੀ ਹੈ।