ਵਾਹ ! ਬੱਚਿਆਂ ਨੇ ਕੀਤੀ ਜਾਗ੍ਰਿਤੀ ਪੈਦਾ – ਬੱਚਿਆਂ ਦੇ ਇਸ ਉਪਰਾਲੇ ਨੇ ਨਕਲੀ ਨਹੀਂ ਅਸਲੀ ਆਕਸੀਜ਼ਨ ਦਾ ਕਰਵਾਇਆ ਅਹਿਸਾਸ

ਨਿਊਜ਼ ਪੰਜਾਬ

ਰੁੱਖ ਲਗਾਉਣ ਨਾਲ ਜਿੱਥੇ ਸਾਡਾ ਵਾਤਾਵਰਨ ਸ਼ੁੱਧ ਹੁੰਦਾ ਹੈ,ਉਥੇ ਰੁੱਖ ਲਗਾਉਣ ਨਾਲ ਇਨਸਾਨ ਲਈ ਜ਼ਰੂਰੀ ਆਕਸੀਜਨ ਦੀ ਕਮੀ ਵੀ ਮਹਿਸੂਸ ਨਹੀਂ ਹੁੰਦੀ l ਪੰਜਾਬ ਵਾਸੀ ਆਪਣੇ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਹੁਣ ਤੋਂ ਹੀ ਪ੍ਰੇਰਤ ਕਰਨ ਜਿਸ ਨਾਲ ਆਉਣ ਵਾਲੇ ਸਮੇ ਵਿੱਚ ਨਕਲੀ ਆਕਸੀਜ਼ਨ ਦੀ ਲੋੜ ਹੀ ਪੈਦਾ ਨਾ ਹੋਵੇ l ਬੱਚਿਆਂ ਵਲੋਂ ਪੈਦਾ ਕੀਤੀ ਇਸ ਜਾਗ੍ਰਿਤਾ ਦੀ ਹਰ ਪਾਸੇ ਪ੍ਰਸੰਸਾ ਹੋ ਰਹੀ ਹੈ

ਨਿਊਜ਼ ਪੰਜਾਬ
ਲੁਧਿਆਣਾ, 11ਜੁਲਾਈ-ਖੇਡਣ ਦੀ ਉਮਰ ਪਰ ਵਾਤਾਵਰਨ ਦੀ ਸੰਭਾਲ ਦਾ ਅਹਿਸਾਸ ਜਦੋਂ ਬੱਚੇ ਕਰਵਾਉਣ ਲੱਗ ਜਾਣ ਤਾਂ ਉਹ ਕੋਮਲ ਯਤਨ ਸਮਾਜ ਵਿੱਚ ਇੱਕ ਲਹਿਰ ਦਾ ਰੂਪ ਬਣ ਜਾਂਦੇ ਹਨ, ਅਜਿਹਾ ਹੀ ਇੱਕ ਉਪਰਾਲਾ ਆਫ਼ੀਸਰ ਕਲੋਨੀ ਸਿਵਲ ਲਾਈਨ ਲੁਧਿਆਣਾ ਵਿਚ ਰਹਿਣ ਵਾਲੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਬੱਚਿਆਂ ਨੇ ਕਰਕੇ ਅੱਜ ਨਿਵੇਕਲੀ ਪਹਿਲਕਦਮੀ ਕੀਤੀ , ਬੱਚਿਆਂ ਨੇ ਕਾਲੋਨੀ ਵਿਚ ਵੱਖ-ਵੱਖ ਕਿਸਮ ਦੇ ਪੌਦੇ ਲਗਾ ਕੇ ਵਣ – ਮਹਾਉਤਸਵ ਮਨਾਇਆ I

ਇਸ ਸਮੇ ਬੱਚਿਆਂ ਦੇ ਮਾਪੇ ਬੱਚਿਆਂ ਦੇ ਨਾਲ ਹਾਜ਼ਰ ਸਨ, ਉਹਨਾਂ ਬੱਚਿਆਂ ਦੇ ਇਸ ਉਪਰਾਲੇ ਤੇ ਖੁਸ਼ੀ ਮਹਿਸੂਸ ਕਰਦਿਆਂ ਕਿਹਾ ਕਿ ਹਰ ਇਕ ਵਿਅਕਤੀ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ.ਉਨ੍ਹਾਂ ਕਿਹਾ ਕਿ ਰੁੱਖ ਲਗਾਉਣ ਨਾਲ ਜਿੱਥੇ ਸਾਡਾ ਵਾਤਾਵਰਨ ਸ਼ੁੱਧ ਹੁੰਦਾ ਹੈ,ਉਥੇ ਰੁੱਖ ਲਗਾਉਣ ਨਾਲ ਇਨਸਾਨ ਲਈ ਜ਼ਰੂਰੀ ਆਕਸੀਜਨ ਦੀ ਕਮੀ ਵੀ ਮਹਿਸੂਸ ਨਹੀਂ ਹੁੰਦੀ lਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਆਪਣੇ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਹੁਣ ਤੋਂ ਹੀ ਪ੍ਰੇਰਤ ਕਰਨ ਜਿਸ ਨਾਲ ਆਉਣ ਵਾਲੇ ਸਮੇ ਵਿੱਚ ਨਕਲੀ ਆਕਸੀਜ਼ਨ ਦੀ ਲੋੜ ਹੀ ਪੈਦਾ ਨਾ ਹੋਵੇ l ਬੱਚਿਆਂ ਵਲੋਂ ਪੈਦਾ ਕੀਤੀ ਇਸ ਜਾਗ੍ਰਿਤਾ ਦੀ ਹਰ ਪਾਸੇ ਪ੍ਰਸੰਸਾ ਹੋ ਰਹੀ ਹੈ l

ਇਸ ਮੌਕੇ ਪਰਮਿੰਦਰ ਸਿੰਘ ਬੱਲ, ਸਤੀਸ਼ ਕੁਮਾਰ,ਹਰਦੀਪ ਸਿੰਘ ਅਹੂਜਾ,ਜਸਪਾਲ ਸਿੰਘ, ਨੀਰਜ ਸਰ ਸਵਾਲਅਜੇ ਸਿੰਗਲਾ,ਭੀਮਸੈਨ ਗੋਇਲ, ਪੂਨਮ ਗਰਗ,ਰੂਬਲ ਗੋਇਲ,ਅਲਬੇਲ ਸਿੰਘ ਆਦਿ ਹਾਜ਼ਰ ਸਨ.ਆਫ਼ੀਸਰ ਕਲੋਨੀਆਂ ਵਿਚ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕਰਨ ਵਿਚ ਹਰਦੀਪ ਸਿੰਘ ਆਹੂਜਾ ਤੇ ਜੰਗਲਾਤ ਵਿਭਾਗ ਵਲੋਂ ਅਹਿਮ ਭੂਮੀਕਾ ਨਿਭਾਈ ਗਈ.