ਪ੍ਰਸਿੱਧ ਫ਼ਿਲਮੀ ਅਦਾਕਾਰ ਮਰਹੂਮ ਦਲੀਪ ਕੁਮਾਰ ਪੰਜਾਬੀ ਭਾਸ਼ਾ ਨੂੰ ਕਰਦੇ ਸਨ ਪਿਆਰ – ਧਰਮਿੰਦਰ ਨੇ ਪਿਛਲੇ ਸਾਲ ਅਸਲੀ ਜਿੰਦਗੀ ਦੀ ਵੀਡੀਓ ਕੀਤੀ ਸੀ ਸ਼ੇਅਰ – ਤੁਸੀਂ ਵੀ ਵੇਖੋ

 

ਨਿਊਜ਼ ਪੰਜਾਬ
ਅਣਵੰਡੇ ਭਾਰਤ ਦੇ ਪੇਸ਼ਾਵਰ (ਹੁਣ ਪਾਕਿਸਤਾਨ) ਵਿੱਚ ਜਨਮੇ ਦਲੀਪ ਕੁਮਾਰ ਦਾ ਪੰਜਾਬ ਨਾਲ ਖਾਸ ਸੰਬੰਧ ਸੀ। ਉਹ ਵੰਡ ਤੋਂ ਬਾਅਦ ਮੁੰਬਈ ਵਿੱਚ ਸੈਟਲ ਹੋ ਗਏ ਸੀ ਪਰ ਉਸਦਾ ਹਮੇਸ਼ਾਂ ਪੰਜਾਬ ਦੀ ਧਰਤੀ ਨਾਲ ਪਿਆਰ ਰਿਹਾ । ਦਲੀਪ ਕੁਮਾਰ ਦਾ ਅਸਲ ਨਾਮ ਯੂਸਫ ਖ਼ਾਨ ਸੀ। ਉਸਨੇ ਉਰਦੂ ਅਤੇ ਹਿੰਦੀ ਉੱਤੇ ਆਪਣੀ ਪਕੜ ਬਣਾਈ ਰੱਖੀ , ਪਰ ਪੰਜਾਬੀ ਵੀ ਬੜੇ ਮਾਣ ਨਾਲ ਬੋਲਦੇ ਸਨ। ਇਸ ਗੱਲ ਦਾ ਖੁਲਾਸਾ ਇਕ ਵੀਡੀਓ ਤੋਂ ਹੋਇਆ ਜਿਸ ਨੂੰ ਅਦਾਕਾਰ ਧਰਮਿੰਦਰ ਨੇ ਪਿਛਲੇ ਸਾਲ 19 ਜੂਨ 2020 ਨੂੰ ਸਾਂਝਾ ਕੀਤਾ ਸੀ। ਇਸ ਵੀਡੀਓ ਵਿਚ ਦਲੀਪ ਸਹਿਬ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਮਾਨਤਾਵਾਂ ਉੱਤੇ ਪੰਜਾਬੀ ਵਿਚ ਬੋਲਦੇ ਨਜ਼ਰ ਆ ਰਹੇ ਹਨ।
ਦਲੀਪ ਕੁਮਾਰ ਦਾ ਜਨਮ 11 ਦਸੰਬਰ 1922 ਨੂੰ ਹੋਇਆ ਸੀ ਅਤੇ ਉਸਦਾ ਨਾਮ ਯੂਸਫ਼ ਖ਼ਾਨ ਸੀ। ਬਾਅਦ ਵਿਚ ਉਸ ਨੂੰ ਦਲੀਪ ਕੁਮਾਰ ਵਜੋਂ ਪਰਦੇ ‘ਤੇ ਪ੍ਰਸਿੱਧੀ ਮਿਲੀ. ਅਭਿਨੇਤਾ ਨੇ ਇੱਕ ਨਿਰਮਾਤਾ ਦੇ ਕਹਿਣ ‘ਤੇ ਆਪਣਾ ਨਾਮ ਬਦਲ ਦਿੱਤਾ ਸੀ ਜਿਸ ਤੋਂ ਬਾਅਦ ਲੋਕ ਉਸਨੂੰ ਪਰਦੇ’ ਤੇ ਦਿਲੀਪ ਕੁਮਾਰ ਦੇ ਰੂਪ ਵਿੱਚ ਜਾਣਨ ਲੱਗੇ।