ਮਸ਼ਹੂਰ ਹਿੰਦੀ ਸਿਨੇਮਾ ਅਦਾਕਾਰ ਦਲੀਪ ਕੁਮਾਰ ਦਾ ਦਿਹਾਂਤ – ਉਹਨਾਂ ਨੂੰ ਅੱਜ 5 ਵਜੇ ਦਫ਼ਨਾਇਆ ਜਾਵੇਗਾ – ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵਲੋਂ ਦੁੱਖ ਦਾ ਪ੍ਰਗਟਾਵਾ
News Punjab
ਦਲੀਪ ਕੁਮਾਰ ਨੂੰ ਅੱਠ ਫਿਲਮਫੇਅਰ ਅਵਾਰਡ ਮਿਲ ਚੁੱਕੇ ਹਨ। ਦਲੀਪ ਕੁਮਾਰ ਨੂੰ 1991 ਵਿਚ ਪਦਮ ਭੂਸ਼ਣ ਅਤੇ 2015 ਵਿਚ ਪਦਮ ਵਿਭੂਸ਼ਣ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ ਨੂੰ 1994 ਵਿਚ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਉਹ 2000 ਤੋਂ 2006 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ
ਨਿਊਜ਼ ਪੰਜਾਬ
ਮਸ਼ਹੂਰ ਹਿੰਦੀ ਸਿਨੇਮਾ ਅਦਾਕਾਰ ਦਲੀਪ ਕੁਮਾਰ ( 98 ਸਾਲ ) ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਮਹੀਨੇ ਤੋਂ ਸਾਹ ਦੀ ਸਮੱਸਿਆ ਨਾਲ ਗ੍ਰਸਤ ਸਨ ,. ਜਿਸ ਕਾਰਨ ਉਹ ਹਿੰਦੂਜਾ ਹਸਪਤਾਲ ਮੁੰਬਈ ਵਿੱਚ ਦਾਖ਼ਲ ਸਨ ਜਿੱਥੇ ਉਹਨਾਂ ਅੱਜ ਸਵੇਰੇ 7.30 ਵਜੇ ਅੰਤਿਮ ਸਾਹ ਲਿਆ , ਉਹਨਾਂ ਦੀ ਪਤਨੀ ਸਾਇਰਾ ਬਾਨੋ ਆਖਰੀ ਸਾਹ ਤੱਕ ਉਹਨਾਂ ਨਾਲ ਰਹੇ l ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ ਅੱਜ ਸ਼ਾਮ 5 ਵਜੇ ਉਹਨਾਂ ਦੀਆਂ ਅੰਤਿਮ ਰਸਮਾਂ ਕਬਰਿਸਥਾਨ ਵਿਚ ਨਿਭਾਈਆਂ ਜਾਣਗੀਆਂ l
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ l
ਦਲੀਪ ਕੁਮਾਰ ਦੀ ਮੌਤ ਦੀ ਖ਼ਬਰ ਨਾਲ ਫਿਲਮ ਇੰਡਸਟਰੀ ਉਹਨਾਂ ਦੇ ਲੱਖਾਂ ਚਾਹਵਾਨਾਂ ‘ਚ ਸੋਗ ਫੈਲ ਗਿਆ ਹੈ। ਸੋਸ਼ਲ ਮੀਡੀਆ ਤੇ ਪੋਸਟਾਂ ਨੂੰ ਸਾਂਝੀਆਂ ਕਰਕੇ ਅਦਾਕਾਰ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ ,ਪਿਛਲੇ ਸਾਲ, ਦਲੀਪ ਕੁਮਾਰ ਦੇ ਛੋਟੇ ਭਰਾ ਅਸਲਮ ਖ਼ਾਨ (88) ਅਤੇ ਅਹਿਸਾਨ ਖਾਨ (90) ਨੂੰ ਕੋਰੋਨਾਂਵਾਇਰਸ ਕਾਰਨ ਮੌਤ ਹੋ ਗਈ ਸੀ ।
ਦਿਲੀਪ ਕੁਮਾਰ ਦਾ ਜਨਮ 11 ਦਸੰਬਰ 1922 ਨੂੰ ਪਿਸ਼ਾਵਰ ( ਹੁਣ ) ਪਾਕਿਸਤਾਨ ਵਿੱਚ ਹੋਇਆ ਸੀ ਅਤੇ ਉਸਦਾ ਪਹਿਲਾ ਨਾਮ ਯੂਸਫ਼ ਖ਼ਾਨ ਸੀ। ਪਰ ਉਹਨਾਂ ਨੂੰ ਦਿਲੀਪ ਕੁਮਾਰ ਵਜੋਂ ਪਰਦੇ ‘ਤੇ ਪ੍ਰਸਿੱਧੀ ਮਿਲੀ.
ਉਹਨਾਂ 1944 ਵਿਚ ਆਈ ਫਿਲਮ ਜਵਾਰ ਭਟਾ ਨਾਲ ਆਪਣੀ ਸ਼ੁਰੂਆਤ ਕੀਤੀ। ਅਭਿਨੇਤਰੀ ਨੂਰ ਜਹਾਂ ਨਾਲ ਉਸ ਦੀ ਜੋੜੀ ਹਿੱਟ ਬਣ ਗਈ. ਫਿਲਮ ਜੁਗਨੂੰ ਦਲੀਪ ਕੁਮਾਰ ਦੀ ਪਹਿਲੀ ਹਿੱਟ ਫਿਲਮ ਸੀ ਅਤੇ ਉਹਨਾਂ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ। ਫਿਲਮ ਮੁਗਲ-ਏ-ਆਜ਼ਮ ਉਸ ਸਮੇਂ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸੀ. ਅਗਸਤ 1960 ਵਿਚ ਰਿਲੀਜ਼ ਹੋਈ ਇਹ ਫਿਲਮ ਉਸ ਸਮੇਂ ਦੀ ਸਭ ਤੋਂ ਮਹਿੰਗੀ ਫਿਲਮ ਸੀ.
ਦਲੀਪ ਕੁਮਾਰ ਨੂੰ ਅੱਠ ਫਿਲਮਫੇਅਰ ਅਵਾਰਡ ਮਿਲ ਚੁੱਕੇ ਹਨ। ਦਲੀਪ ਕੁਮਾਰ ਨੂੰ 1991 ਵਿਚ ਪਦਮ ਭੂਸ਼ਣ ਅਤੇ 2015 ਵਿਚ ਪਦਮ ਵਿਭੂਸ਼ਣ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ ਨੂੰ 1994 ਵਿਚ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਉਹ 2000 ਤੋਂ 2006 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ। 1998 ਵਿਚ ਉਸ ਨੂੰ ਪਾਕਿਸਤਾਨ ਦਾ ਸਰਬੋਤਮ ਨਾਗਰਿਕ ਸਨਮਾਨ ਨਿਸ਼ਾਨ-ਏ-ਇਮਤਿਆਜ਼ ਨਾਲ ਵੀ ਨਵਾਜਿਆ ਗਿਆ ਸੀ।